ਚਾਚਾ-ਭਤੀਜਾ ਨਿਕਲੇ ਤਿੰਨ ਕਿੱਲੋ ਹੈਰੋਇਨ ਸਣੇ ਫੜੇ ਸਮੱਗਲਰ, 2 ਦਿਨ ਦਾ ਮਿਲਿਆ ਰਿਮਾਂਡ, ਹੋ ਸਕਦੇ ਹਨ ਵੱਡੇ ਖੁਲਾਸੇ

03/31/2023 2:58:28 PM

ਅੰਮ੍ਰਿਤਸਰ (ਨੀਰਜ)- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਪਿੰਡਾਂ ਵਿਚ ਕੁਝ ਲੋਕ ਇਸ ਤਰ੍ਹਾਂ ਸਮੱਗਲਿਗ ਦੇ ਕਾਲੇ ਧੰਦੇ ’ਚ ਲੱਗੇ ਹੋਏ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਕੰਮ ਕਰਦੇ ਹਨ। ਜਾਣਕਾਰੀ ਅਨੁਸਾਰ ਬੀ. ਓ. ਪੀ. ਮੁੱਲਾਂਕੋਟ ਦੇ ਇਲਾਕੇ ’ਚ ਪੈਂਦੇ ਪਿੰਡ ਬਚੀਵਿੰਡ ਵਿਚ ਬੀ. ਐੱਸ. ਐੱਫ. ਵੱਲੋਂ ਡਰੋਨ ਰਾਹੀਂ ਸੁੱਟੀ ਗਈ ਤਿੰਨ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਗਏ ਸਮੱਗਲਰ ਅਸਲ ਵਿਚ ਚਾਚਾ-ਭਤੀਜਾ ਨਿਕਲੇ ਹਨ, ਜਿਸ ’ਚ ਭਤੀਜਾ ਨਾਬਾਲਗ ਹੈ ਅਤੇ ਉਸ ਦੀ ਉਮਰ 17 ਸਾਲ ਹੈ, ਜਿਸ ਥਾਂ ਤੋਂ ਡਰੋਨ ਤੋਂ ਹੈਰੋਇਨ ਡਿੱਗੀ ਸੀ, ਉਸ ਥਾਂ ਤੋਂ ਦੋਵਾਂ ਦਾ ਘਰ 210 ਮੀਟਰ ਦੀ ਦੂਰੀ ’ਤੇ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਹੱਦੀ ਕੰਡਿਆਲੀ ਤਾਰ ਦੇ ਨੇੜੇ ਰਹਿੰਦੇ ਕੁਝ ਦੇਸ਼ਧ੍ਰੋਹੀ ਹੀ ਪਾਕਿਸਤਾਨੀ ਸਮੱਗਲਰਾਂ ਨਾਲ ਮਿਲੀਭੁਗਤ ਕਰ ਕੇ ਡਰੋਨਾਂ ਦੀ ਮੂਵਮੈਂਟ ਕਰਵਾ ਰਹੇ ਹਨ ਅਤੇ ਨੌਜਵਾਨ ਪੀੜੀ ਨੂੰ ਦਲਦਲ ਵਿਚ ਡੋਬ ਰਹੇ ਹਨ।

ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਾ ਪਰਿਵਾਰ ’ਤੇ ਲਗਾਏ ਵੱਡੇ ਦੋਸ਼

ਘੱਟ ਸਮੇਂ ਵਿਚ ਵੱਧ ਤੋਂ ਵੱਧ ਪੈਸਾ ਕਮਾਉਣ ਅਤੇ ਅਮੀਰ ਬਣਨ ਦੇ ਲਾਲਚ ਵਿਚ ਇਹ ਲੋਕ ਇਹ ਵੀ ਨਹੀਂ ਸੋਚਦੇ ਕਿ ਕਿਸੇ ਦਿਨ ਉਨ੍ਹਾਂ ਦਾ ਪਰਿਵਾਰ ਵੀ ਚਿੱਟੇ ਦੀ ਕਾਲੀ ਦਲਦਲ ਵਿੱਚ ਫਸ ਸਕਦਾ ਹੈ, ਜਿਸ ਵਿੱਚੋਂ ਨਿਕਲਣਾ ਲਗਭਗ ਅਸੰਭਵ ਹੋ ਜਾਂਦਾ ਹੈ। ਤਿੰਨ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਦੋਵੇਂ ਚਾਚਾ-ਭਤੀਜੇ ਸਮੱਗਲਰਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮੌਕੇ ਤੋਂ ਸਮੱਗਲਰਾਂ ਕੋਲੋਂ ਤਿੰਨ ਦੋਪਹੀਆ ਵਾਹਨ ਬਰਾਮਦ ਹੋਏ ਹਨ। ਜਿਨ੍ਹਾਂ ਵਿਚ ਇਕ ਐਕਟਿਵਾ ਸਕੂਟਰ 5ਜੀ, ਇਕ ਮੋਟਰਸਾਈਕਲ ਹੀਰੋ ਐੱਚ. ਐੱਫ. ਡੀਲਕਸ ਅਤੇ ਇਕ ਹੀਰੋ ਮੋਟਰਸਾਈਕਲ ਸਪਲੈਂਡਰ ਪਲਸ ਸ਼ਾਮਲ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮੌਕੇ ’ਤੇ ਦੋ ਸਮੱਗਲਰ ਹੀ ਨਹੀਂ ਸਨ ਬਲਕਿ ਕੁਝ ਹੋਰ ਲੋਕ ਵੀ ਮੌਜੂਦ ਸਨ ਜੋ ਜਾਂ ਤਾਂ ਮੌਕੇ ਤੋਂ ਫਰਾਰ ਹੋ ਗਏ ਸਨ ਜਾਂ ਫਿਰ ਕੋਈ ਹੋਰ ਖੇਪ ਲੈ ਕੇ ਚਲੇ ਗਏ ਸਨ। ਫਿਲਹਾਲ ਵਾਹਨਾਂ ’ਤੇ ਲਿਖੇ ਨੰਬਰਾਂ ਰਾਹੀਂ ਹੋਰ ਸਮੱਗਲਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਚਾਚਾ-ਭਤੀਜਾ ਵੀ ਇਸ ਗੱਲ ਦਾ ਖ਼ੁਲਾਸਾ ਕਰ ਸਕਦੇ ਹਨ।

ਹੈਰੋਇਨ ਸਮੱਗਲਿੰਗ ਦੇ ਨੈੱਟਵਰਕ ਦੀ ਪੂਰੀ ਚੇਨ ਫੜ ਸਕਦੀਆਂ ਹਨ ਏਜੰਸੀਆਂ

ਜਿਸ ਤਰ੍ਹਾਂ ਦੋ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਉਸ ਨਾਲ ਹੈਰੋਇਨ ਸਮੱਗਲਿਗ ਦੇ ਨੈੱਟਵਰਕ ਦੀ ਪੂਰੀ ਚੇਨ ਦਾ ਪਤਾ ਲਗਾਇਆ ਜਾ ਸਕਦਾ ਹੈ। ਕਿਸ ਸਮੱਗਲਰ ਜਾਂ ਏਜੰਸੀ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜੀ ਸੀ ਅਤੇ ਇਹ ਖੇਪ ਕਿਸ ਸਮੱਗਲਰ ਤੱਕ ਪਹੁੰਚਾਈ ਜਾਣੀ ਸੀ, ਇਸ ਦਾ ਪਤਾ ਉਦੋਂ ਲੱਗ ਸਕਦਾ ਹੈ ਜਦੋਂ ਸੁਰੱਖਿਆ ਏਜੰਸੀਆਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਅਤੇ ਹਰ ਪਹਿਲੂ ’ਤੇ ਧਿਆਨ ਕੇਂਦਰਿਤ ਕਰਨ। ਹਾਲਾਂਕਿ ਸੁਰੱਖਿਆ ਏਜੰਸੀਆਂ ਦੇ ਸਾਰੇ ਅਧਿਕਾਰੀ ਤਜਰਬੇਕਾਰ, ਇਮਾਨਦਾਰ ਅਤੇ ਕਾਬਿਲ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਕਰਮ ਸਿੰਘ ਨੇ ਕੀਤੀ ਖੁਦਕੁਸ਼ੀ

ਕੁਝ ਸਮੱਗਲਰਾਂ ਨੇ ਬਣਾ ਰੱਖੀਆਂ ਹਨ ਕਰੋੜਾਂ ਦੀਆਂ ਜਾਇਦਾਦਾਂ

ਕੁਝ ਲੋਕ ਲਾਲਚ ਵਿਚ ਆ ਕੇ ਸਰਹੱਦੀ ਖ਼ੇਤਰਾਂ 'ਚ ਵੀ ਹੈਰੋਇਨ ਦੀ ਸਮੱਗਲਿਗ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਹੋ ਜਾਂਦੇ ਹਨ ਅਤੇ ਰਾਤੋ-ਰਾਤ ਅਮੀਰ ਬਣਨ ਦਾ ਸੁਫ਼ਨਾ ਵੀ ਪੂਰਾ ਹੁੰਦਾ ਦਿੱਖਣ ਲੱਗਦਾ ਹੈ। ਕੁਝ ਸਮੱਗਲਰਾਂ ਨੇ ਇਸ ਕਾਲੇ ਧੰਦੇ ਤੋਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ, ਜਿਨ੍ਹਾਂ ’ਤੇ ਅਜੇ ਤੱਕ ਸੁਰੱਖਿਆ ਏਜੰਸੀਆਂ ਦੀ ਨਜ਼ਰ ਕਿਉ ਨਹੀਂ ਪਈ ਹੈ। ਇਹ ਵੀ ਵੱਡਾ ਸਵਾਲ ਹੈ ਕਿ ਬਿਨਾਂ ਕਿਸੇ ਜਾਇਜ਼ ਆਮਦਨ ਤੋਂ ਇਹ ਜਾਇਦਾਦਾਂ ਕਿਵੇਂ ਬਣੀ ਗਈਆ। ਇਸ ਪਾਸੇ ਪੁਲਸ ਅਤੇ ਕੇਂਦਰੀ ਏਜੰਸੀਆਂ ਨੂੰ ਫੋਕਸ ਕਰਨ ਦੀ ਸਖ਼ਤ ਜ਼ਰੂਰਤ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਪਾਲ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 348 ਨੌਜਵਾਨਾਂ ਨੂੰ ਕੀਤਾ ਰਿਹਾਅ

6 ਕਿਲੋ ਹੈਰੋਇਨ ਅਤੇ ਮੋਟਰਸਾਈਕਲ ਦੇ ਮਾਮਲੇ ’ਚ ਵੀ ਹੱਥ ਖਾਲੀ

ਬੀ. ਐੱਸ. ਐੱਫ. ਵੱਲੋਂ ਮੰਗਲਵਾਰ ਨੂੰ ਪਿੰਡ ਤੂਰ ਦੇ ਇਲਾਕੇ ’ਚ ਡਰੋਨ ਰਾਹੀਂ ਸੁੱਟੀ ਗਈ 6 ਕਿਲੋ ਹੈਰੋਇਨ ਅਤੇ ਮੌਕੇ ’ਤੇ ਇਕ ਲਾਵਾਰਿਸ ਮੋਟਰਸਾਈਕਲ ਫੜੇ ਜਾਣ ਦੇ ਮਾਮਲੇ ’ਚ ਵੀ ਅਜੇ ਤੱਕ ਸੁਰੱਖਿਆ ਏਜੰਸੀਆਂ ਦੇ ਹੱਥ ਖਾਲੀ ਹਨ, ਕਿਉਂਕਿ ਮੋਟਰਸਾਈਕਲ ’ਤੇ ਲਿਖਿਆ ਨੰਬਰ ਗਲਤ ਹੈ, ਹਾਲਾਂਕਿ ਇਹ ਵੀ ਤੈਅ ਹੈ ਕਿ ਮੋਟਰਸਾਈਕਲ ਜਿਸ ਥਾਂ ਤੋਂ ਮਿਲਿਆ ਸੀ, ਉਸ ਤੋਂ ਦੋ ਸੌ ਤੋਂ ਤਿੰਨ ਸੌ ਮੀਟਰ ਦੇ ਘੇਰੇ ਵਿਚ ਸਮੱਗਲਰਰ ਜ਼ਰੂਰ ਰਹਿੰਦੇ ਹੋਣਗੇ। ਡਰੋਨ ਰਾਹੀ ਸੁੱਟੀ ਗਈ ਹੈਰੋਇਨ ਦੀ ਖੇਪ ਨੂੰ ਚੁੱਕਣ ਲਈ ਜੋ ਆਏ ਸਨ ਬੀ. ਐੱਸ. ਐੱਫ. ਨੂੰ ਸੂਚਨਾ ਮਿਲਣ 'ਤੇ ਉਹ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- 9 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ‘ਗੁਰੂ ਕ੍ਰਿਪਾ ਯਾਤਰਾ’ ਟ੍ਰੇਨ, ਇਨ੍ਹਾਂ ਤਖ਼ਤਾਂ ਦੇ ਹੋ ਸਕਣਗੇ ਦਰਸ਼ਨ

ਕੰਡਿਆਲੀ ਤਾਰ ਦੇ ਆਲੇ-ਦੁਆਲੇ ਐਂਟੀ ਡਰੋਨ ਸਿਸਟਮ ਅਜੇ ਤੱਕ ਨਹੀਂ

ਸਾਲ 2022 ਅਤੇ ਚਾਲੂ ਵਿੱਤ ਸਾਲ ਵਿਚ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨਾਂ ਦੀ ਮੂਵਮੈਂਟ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਸਰਹੱਦੀ ਕੰਡਿਆਲੀ ਤਾਰ ਦੁਆਲੇ ਐਂਟੀ ਡਰੋਨ ਸਿਸਟਮ ਨਹੀਂ ਲਗਾਇਆ ਜਾ ਰਿਹਾ ਹੈ, ਜਦੋਂ ਕਿ ਇਸ ਸਿਸਟਮ ’ਤੇ ਕੋਈ ਭਾਰੀ ਖ਼ਰਚ ਨਹੀਂ ਆਉਂਦਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News