ਕੇਂਦਰੀ ਜੇਲ੍ਹ ’ਚੋਂ ਸਮਾਰਟ ਫੋਨ ਤੇ ਹੋਰ ਸਾਮਾਨ ਬਰਾਮਦ

Thursday, Jun 04, 2026 - 02:26 PM (IST)

ਕੇਂਦਰੀ ਜੇਲ੍ਹ ’ਚੋਂ ਸਮਾਰਟ ਫੋਨ ਤੇ ਹੋਰ ਸਾਮਾਨ ਬਰਾਮਦ

ਗੁਰਦਾਸਪੁਰ (ਵਿਨੋਦ, ਹਰਮਨ)- ਕੇਂਦਰੀ ਜੇਲ੍ਹ ’ਚੋਂ ਇਕ ਸਮਾਰਟ ਫੋਨ ਬਿਨਾਂ ਸਿੰਮ, ਇਕ ਤੰਬਾਕੂ ਦੀ ਪੂੜੀ ਅਤੇ ਇਕ ਕੂਲ ਲਿਪ ਪੂੜੀ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਅਜੈ ਸਿੰਘ ਨੇ ਪੁਲਸ ਨੂੰ ਭੇਜੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਬਰੂਨੀ ਕੋਟ ਮੌਕੇ ਦੀ ਗਸ਼ਤ ਦੌਰਾਨ ਟਾਵਰ ਨੰਬਰ-5 ਦੇ ਕਰੀਬ ਖੱਬੇ ਪਾਸੇ ਇਕ ਲਾਲ ਡੱਬੇ ’ਚ ਲਪੇਟਿਆ ਹੋਇਆ ਲਾਵਾਰਿਸ ਲਿਫ਼ਾਫ਼ਾ ਮਿਲਿਆ।

ਇਹ ਵੀ ਪੜ੍ਹੋ- ਪੰਜਾਬ: ਤੇਜ਼ ਰਫ਼ਤਾਰ ਵਾਹਨਾਂ ਨੇ ਦਰੜੀਆਂ 2 ਜ਼ਿੰਦਗੀਆਂ

ਜਦੋਂ ਉਸ ਲਿਫ਼ਾਫ਼ੇ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ’ਚੋਂ ਹਲਕੇ ਹਰੇ ਰੰਗ ਦਾ ਇਕ ਸਮਾਰਟ ਫੋਨ ਬਿਨਾ ਸਿੰਮ, ਇਕ ਤੰਬਾਕੂ ਦੀ ਪੂੜੀ ਅਤੇ ਇਕ ਕੂਲਲਿਪ ਪੂੜੀ ਬਰਾਮਦ ਹੋਈ। ਜਿਸ ’ਤੇ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News