ਸਿੰਗਲ ਯੂਜ਼ ਪਲਾਸਿਟਕ ਦੀ ਵਰਤੋਂ ਕਰਨ ’ਤੇ ਭਰਾਵਾਂ ਦਾ ਢਾਬਾ ਦਾ ਕੱਟਿਆ ਚਾਲਾਨ

Sunday, Aug 21, 2022 - 03:03 PM (IST)

ਸਿੰਗਲ ਯੂਜ਼ ਪਲਾਸਿਟਕ ਦੀ ਵਰਤੋਂ ਕਰਨ ’ਤੇ ਭਰਾਵਾਂ ਦਾ ਢਾਬਾ ਦਾ ਕੱਟਿਆ ਚਾਲਾਨ

ਅੰਮ੍ਰਿਤਸਰ (ਰਮਨ) - ਕੇਂਦਰ ਸਰਕਾਰ ਵਲੋਂ ਇਕ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾਈ ਗਈ ਹੈ। ਇਸ ਅਧੀਨ ਨਗਰ ਨਿਗਮ ਦੇ ਸਿਹਤ ਵਿਭਾਗ ਦੀ ਟੀਮ ਵਲੋਂ ਛੇੜੇ ਗਏ ਅਭਿਆਨ ਤਹਿਤ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਿਹਤ ਅਫ਼ਸਰ ਡਾ. ਕਿਰਨ ਕੁਮਾਰ ਦੀ ਅਗਵਾਈ ਹੇਠ ਛੇਹਰਟਾ ਸਥਿਤ ਭਰਾਵਾਂ ਦਾ ਢਾਬਾ ਵਿਚ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਚੀਫ ਸੈਨੇਟਰੀ ਇੰਸਪੈਕਟਰ ਰਾਕੇਸ ਮਰਵਾਹਾ, ਸੈਨੇਟਰੀ ਇੰਸਪੈਕਟਰ ਅਸ਼ੋਕ ਕੁਮਾਰ, ਸ਼ਿਆਮ ਸਿੰਘ, ਰਵਿੰਦਰ ਕੁਮਾਰ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ: ਦਿਵਿਆਂਗ ਵਿਅਕਤੀ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਨੂੰਹ ਨੇ ਪ੍ਰੇਮੀ ਨਾਲ ਮਿਲ ਚਾਚੇ ਸਹੁਰੇ ਨੂੰ ਦਿੱਤੀ ਦਿਲ ਕੰਬਾਊ ਮੌਤ

ਟੀਮ ਵਲੋਂ ਸਿੰਗਲ ਯੂਜ਼ ਪਲਾਸਟਿਕ ਨੂੰ ਲੈ ਕੇ ਪੂਰੇ ਢਾਬੇ ਵਿਚ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਟੀਮ ਵਲੋਂ ਭਾਰੀ ਮਾਤਰਾ ਵਿਚ ਗਲਾਸ, ਪਲੇਟਾਂ, ਵੱਖ-ਵੱਖ ਪੈਕਿੰਗ ਲਿਫਾਫੇ, ਥਰਮੋਕੋਲ ਕਟੋਰੀਆਂ ਆਦਿ ਬਰਾਮਦ ਕੀਤੀਆਂ ਗਈਆ, ਜਿਸ ’ਤੇ ਵਿਭਾਗ ਵਲੋਂ ਮੌਕੇ ’ਤੇ ਹੀ ਚਾਲਾਨ ਕੱਟ ਦਿੱਤਾ। ਇਸ ਤੋਂ ਇਲਾਵਾ ਵਿਭਾਗ ਦੇ ਅਧਿਕਾਰੀਆਂ ਵਲੋ ਰਸੋਈ ਦੀ ਜਾਂਚ ਕੀਤੀ ਗਈ, ਜਿੱਥੇ ਸਫਾਈ ਦਾ ਪੂਰਾ ਪ੍ਰਬੰਧ ਨਹੀਂ ਸੀ। ਟੀਮ ਵਲੋ ਗੰਦਗੀ ਫੈਲਾਉਣ ’ਤੇ ਵੀ ਢਾਬੇ ’ਤੇ ਚਾਲਾਨ ਕੱਟਿਆ ਗਿਆ।

ਪੜ੍ਹੋ ਇਹ ਵੀ ਖ਼ਬਰ: ਚੰਡੀਗੜ੍ਹ ’ਚ ਵਾਪਰੀ ਘਟਨਾ: ਮਾਮੇ ਨੇ ਚਾਕੂ ਨਾਲ ਕੀਤਾ ਭਾਣਜੀ ਦਾ ਕਤਲ, ਲਹੂ-ਲੁਹਾਨ ਮਿਲੀ ਲਾਸ਼

ਡਾ. ਕਿਰਨ ਕੁਮਾਰ ਨੇ ਕਿਹਾ ਕਿ ਵਿਭਾਗ ਵਲੋਂ ਚੈਕਿੰਗ ਲਗਾਤਾਰ ਜਾਰੀ ਰਹੇਗੀ ਅਤੇ ਖਾਮੀਆਂ ਪਾਏ ਜਾਣ ਵਾਲੇ ਅਦਾਰਿਆਂ ਦੇ ਮੌਕੇ ’ਤੇ ਚਾਲਾਨ ਕੱਟੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਵਰਤੋ ਨਾ ਕਰਨ, ਜੇਕਰ ਕੋਈ ਕਰਦਾ ਪਾਇਆ ਗਿਆ ਤਾਂ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵਾਪਰੀ ਵੱਡੀ ਘਟਨਾ: 60 ਹਜ਼ਾਰ ਰੁਪਏ ਦੀ ਖਾਤਰ ਅਪਾਹਜ ਵਿਅਕਤੀ ਦਾ ਕੀਤਾ ਕਤਲ


author

rajwinder kaur

Content Editor

Related News