ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਿੱਖਾਂ ਦਾ ਵਫਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਿਆ
Thursday, Aug 08, 2024 - 12:31 PM (IST)
ਅੰਮ੍ਰਿਤਸਰ (ਦੀਪਕ)-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਿੱਖਾਂ ਦਾ ਇਕ ਵਿਸ਼ੇਸ਼ ਵਫਦ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨੰਦੇੜ ਤੋਂ ਚੱਲਣ ਵਾਲੀ ਧਾਰਮਿਕ ਰੇਲ ਯਾਤਰਾ ਲਈ ਦਿੱਲੀ ਵਿਖੇ ਮਿਲਿਆ। ਵਫਦ ਵਿਚ ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ, ਰਵਿੰਦਰ ਸਿੰਘ ਕਪੂਰ, ਭਾਈ ਤਨਵੀਰ ਸਿੰਘ, ਇੰਦਰਪਾਲ ਸਿੰਘ ਰਿਕੀ ਨੇ ਮੁਲਾਕਾਤ ਕੀਤੀ ਅਤੇ ਯਾਤਰਾ ਦੇ ਰੂਟ ਸਬੰਧੀ ਵਿਚਾਰ ਕੀਤੀ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ
ਰਵਿੰਦਰ ਸਿੰਘ ਬੁੰਗਈ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਚੈਰੀਟੇਬਲ ਟਰੱਸਟ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ ਪੰਜ ਤਖਤ ਸਾਹਿਬਾਨ ਅਤੇ ਹੋਰ ਇਤਿਹਾਸਕ ਗੁਰੂਧਾਮਾਂ ਦੀ ਸਪੈਸ਼ਲ ਯਾਤਰਾ 25 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਤੋਂ ਸਵੇਰੇ 11 ਵਜੇ ਪੰਜ ਪਿਆਰੇ ਸਾਹਿਬਾਨ, ਸਮੂਹ ਸੰਤ ਮਹਾਪੁਰਖਾਂ ਦੇ ਅਸ਼ੀਸ਼ ਨਾਲ ਆਰੰਭ ਹੋਵੇਗੀ। ਇਸ ਰੇਲ ਵਿਚ ਸਪੈਸ਼ਲ ਵੀ. ਆਈ. ਪੀ. ਬੋਗੀ ਵਿਚ ਸ੍ਰੀ ਗੁਰੂ ਸਾਹਿਬ ਜੀ, ਨਿਸ਼ਾਨ ਸਾਹਿਬ, ਸਿੰਘ ਸਾਹਿਬਾਨ ਅਤੇ ਪੂਰਨ ਮਰਿਆਦਾ ਅਨੁਸਾਰ ਕੀਰਤਨ ਹੋਵੇਗਾ। ਗੁਰੂ ਸਾਹਿਬ ਜੀ ਦੇ ਘੋੜੇ ਵੀ ਪਿਛਲੇ ਪਾਸੇ ਬੋਗੀ ਵਿਚ ਹੋਣਗੇ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ
ਯਾਤਰਾ ਵਿਚ ਲਗਭਗ 1300 ਦੀ ਗਿਣਤੀ ਵਿਚ ਸੰਗਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਟਰੇਨ ਯਾਤਰਾ 25 ਅਗਸਤ ਤੋਂ 28 ਅਗਸਤ ਹਜ਼ੂਰ ਸਾਹਿਬ ਨੰਦੇੜ ਤੋਂ ਤਖਤ ਸ੍ਰੀ ਪਟਨਾ ਸਾਹਿਬ, 28 ਅਗਸਤ ਤੋਂ 30 ਅਗਸਤ ਤਖਤ ਸ੍ਰੀ ਪਟਨਾ ਸਾਹਿਬ ਤੋਂ ਦਿੱਲੀ, 30 ਅਗਸਤ ਤੋਂ 31 ਅਗਸਤ ਦਿੱਲੀ ਤੋਂ ਤਖਤ ਸ੍ਰੀ ਆਨੰਦਪੁਰ ਸਾਹਿਬ, 1 ਸਤੰਬਰ ਤੋਂ 2 ਸਤੰਬਰ ਸਰਹਿੰਦ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਸਤੰਬਰ ਤੋਂ 4 ਸਤੰਬਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, 4 ਸਤੰਬਰ ਤੋਂ 6 ਸਤੰਬਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁਜੇਗੀ।
ਇਹ ਵੀ ਪੜ੍ਹੋ-ਦੋਸਤ ਨਾਲ ਘਰੋਂ ਗਏ ਨਾਬਾਲਗ ਦੀ ਸ਼ੱਕੀ ਹਾਲਾਤ ’ਚ ਮੌਤ, ਪਿਓ ਨੇ ਜਤਾਇਆ ਕਤਲ ਦਾ ਖ਼ਦਸ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8