ਜ਼ਮੀਨ ਵਿਵਾਦ ਨੂੰ ਲੈ ਕੇ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ, 2 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

Sunday, Feb 04, 2024 - 04:39 PM (IST)

ਜ਼ਮੀਨ ਵਿਵਾਦ ਨੂੰ ਲੈ ਕੇ ਚੱਲੀ ਗੋਲੀ, ਇਕ ਗੰਭੀਰ ਜ਼ਖ਼ਮੀ, 2 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਭਿੰਡੀ ਸੈਦਾਂ(ਗੁਰਜੰਟ)- ਪੁਲਸ ਥਾਣਾ ਭਿੰਡੀ ਸੈਦਾ ਅਧੀਨ ਆਉਂਦੇ ਸਰਹੱਦੀ ਪਿੰਡ ਆਵਣ ਵਸਾਓ ਵਿਖੇ ਦੋ ਏਕੜ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿਚ ਚੱਲੀ ਗੋਲੀ ਦੌਰਾਨ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਆਵਣ ਵਸਾਓ ਨੇ ਦੱਸਿਆ ਕਿ ਸਾਡੀ ਮਾਤਾ ਪ੍ਰੀਤਮ ਕੌਰ ਨੇ ਸਾਡੀ ਦੋ ਏਕੜ ਜ਼ਮੀਨ ਸਤਨਾਮ ਸਿੰਘ, ਜਸਕਰਨ ਸਿੰਘ ਪੁੱਤਰ ਦਾਇਆ ਸਿੰਘ ਵਾਸੀ ਆਵਣ ਵਸਾਓ ਕੋਲ ਜ਼ੁਬਾਨੀ ਤੌਰ ’ਤੇ ਗਹਿਣੇ ਕੀਤੀ ਸੀ ਅਤੇ ਮਾਤਾ ਦੀ ਮੌਤ ਤੋਂ ਬਾਅਦ ਅਸੀਂ ਸਤਨਾਮ ਸਿੰਘ ਧਿਰ ਨੂੰ ਕਿਹਾ ਕਿ ਜਿੰਨੇ ਪੈਸਿਆਂ ’ਚ ਤੁਸੀਂ ਸਾਡੀ ਗਹਿਣੇ ਜ਼ਮੀਨ ਦੇ ਦਿੱਤੇ ਸਨ, ਉਹ ਪੈਸੇ ਲੈ ਲਓ ਤੇ ਸਾਡੀ ਜ਼ਮੀਨ ਸਾਨੂੰ ਵਾਪਿਸ ਕਰ ਦਿਓ, ਪਰ ਉਨ੍ਹਾਂ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਇਸ ਦੇ ਚਲਦਿਆਂ ਬੀਤੀ ਸ਼ਾਮ ਮੈਂ ਆਪਣੀ ਪਤਨੀ ਨਾਲ ਰਿਸ਼ਤੇਦਾਰੀ ’ਚ ਭਿੰਡੀ ਸੈਦਾਂ ਆਇਆ ਹੋਇਆ ਸੀ ਕਿ ਅਚਾਨਕ ਮੈਨੂੰ ਫੋਨ ਆਇਆ ਕਿ ਉਕਤ ਸਤਨਾਮ ਸਿੰਘ ਆਪਣੇ ਸਾਥੀਆਂ ਨਾਲ ਸਾਡੇ ਘਰ ਦੇ ਬਾਹਰ ਆ ਕੇ ਲਲਕਾਰੇ ਮਾਰ ਰਿਹਾ ਹੈ, ਜਿਸ ਤੋਂ ਬਾਅਦ ਮੈਂ ਆਪਣੀ ਪਤਨੀ ਸਮੇਤ ਆਪਣੇ ਘਰ ਗਿਆ ਤਾਂ ਰਣਜੀਤ ਸਿੰਘ ਰਾਣਾ ਪੁੱਤਰ ਜਸਕਰਨ ਸਿੰਘ ਨੇ ਕਿਹਾ ਕਿ ਸਾਨੂੰ ਧਮਕਾਇਆ, ਜਿਸ ਤੋਂ ਬਾਅਦ ਸਤਨਾਮ ਸਿੰਘ ਨੇ ਆਪਣੇ ਹੱਥ ’ਚ ਫੜੀ 12 ਬੋਰ ਰਾਈਫਲ ਦੇ ਦੋ ਫਾਇਰ ਸਾਡੇ ਵੱਲ ਨੂੰ ਕਰ ਕੇ ਕੀਤੇ ਜੋ ਕਿ ਸਾਡੇ ਉਪਰੋਂ ਲੰਘ ਗਏ ਅਤੇ ਇਸੇ ਦੌਰਾਨ ਜਸਕਰਨ ਸਿੰਘ ਨੇ ਆਪਣੇ ਦਸਤੀ ਰਿਵਾਲਵਰ ਨਾਲ ਸਾਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਸਿੱਧਾ ਫਾਇਰ ਕੀਤਾ, ਜੋ ਕਿ ਮੇਰੇ ਪੁੱਤਰ ਗੁਰਮੁੱਖ ਸਿੰਘ ਦੇ ਮੱਥੇ ’ਚ ਲੱਗਾ ਤੇ ਉਹ ਲਹੂ ਲੁਹਾਣ ਹੋ ਕੇ ਧਰਤੀ ’ਤੇ ਡਿੱਗ ਪਿਆ, ਸਾਡੇ ਵਲੋਂ ਮਾਰ ’ਤਾ ਮਾਰ ’ਤਾ ਦਾ ਰੌਲਾ ਪਾਉਣ ’ਤੇ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਸਵਾਰੀ ਦਾ ਪ੍ਰਬੰਧ ਕਰ ਕੇ ਗੁਰਮੁਖ ਸਿੰਘ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿਥੇ ਕਿ ਉਸਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ

ਇਸ ਮਾਮਲੇ ਸਬੰਧੀ ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਆਗਿਆਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋਸ਼ੀਆਂ ਖਿਲ਼ਾਫ ਮਾਮਲਾ ਦਰਜ ਕਰ ਕੇ ਸਤਨਾਮ ਸਿੰਘ ਅਤੇ ਰਣਜੀਤ ਸਿੰਘ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News