ਗੱਡੀ ਦਾ Horn ਵਜਾਉਣ ਨੂੰ ਲੈ ਕੇ ਹੋਈ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲ ਗਈਆਂ ਗੋਲ਼ੀਆਂ

Friday, Sep 27, 2024 - 02:28 PM (IST)

ਗੱਡੀ ਦਾ Horn ਵਜਾਉਣ ਨੂੰ ਲੈ ਕੇ ਹੋਈ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਚੱਲ ਗਈਆਂ ਗੋਲ਼ੀਆਂ

ਪੱਟੀ (ਸੋਢੀ)-ਪੁਲਸ ਥਾਣਾ ਸਿਟੀ ਪੱਟੀ ਅਧੀਨ ਪੁਰਾਣੀ ਕੈਰੋਂ ਰੋਡ ਅਮਰਦੀਪ ਪੈਲਸ ਦੇ ਨੇੜੇ ਬੀਤੀ ਦੇਰ ਸ਼ਾਮ ਦੋਵਾਂ ਧਿਰਾਂ ਵਿਚ ਹੋਈ ਤੂੰ-ਤੂੰ ਮੈਂ-ਮੈਂ ਨੂੰ ਲੈ ਚੱਲੀ ਗੋਲੀ ਦੌਰਾਨ ਦੋ ਵਿਅਕਤੀ ਜ਼ਖਮੀ ਹੋ ਗਏ। ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਐੱਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਦਈ ਤੇਜਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵਾਰਡ ਨੰ: 5 ਪੱਟੀ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਹ ਅਮਰਦੀਪ ਪੈਲਸ ਦੇ ਨਜ਼ਦੀਕ ਖੜ੍ਹੇ ਸਨ ਕਿ ਜਿਸ ਦੌਰਾਨ 6 ਵਿਅਕਤੀ ਆਏ, ਜਿਨ੍ਹਾਂ ਨਾਲ ਗੱਡੀ ਦੇ ਹਾਰਨ ਮਾਰਨ ਨੂੰ ਲੈ ਕੇ ਤਕਰਾਰ ਹੋ ਗਿਆ ਤਾਂ ਉਨ੍ਹਾਂ ਪਿਸਟਲ ਨਾਲ ਫਾਇਰ ਕਰ ਦਿੱਤੇ ਜੋ ਕਿ ਲੱਤ ’ਚ ਲੱਗਣ ਨਾਲ ਤੇਜਪਾਲ ਸਿੰਘ ਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ ਪੁੱਤਰਾਨ ਮਨਜੀਤ ਸਿੰਘ ਜ਼ਖਮੀ ਹੋ ਗਏ।

 ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਈ ਇਜ਼ਰਾਇਲੀ ਔਰਤ ਨਾਲ ਹੋਇਆ ਵੱਡਾ ਕਾਂਡ

ਜਿਨ੍ਹਾਂ ਨੂੰ ਇਲਜ ਲਈ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਤਰਨਤਾਰਨ ਵਿਖੇ ਭਰਤੀ ਕਰਾਇਆ ਗਿਆ। ਇਸ ਸਬੰਧੀ ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਵੱਲੋਂ ਮੁਦਈ ਦੇ ਬਿਆਨਾਂ ’ਤੇ ਗੋਲੀ,ਬਿੱਲਾ,ਗੋਰੀ,ਹਨੀ, ਸ਼ਿਵਾ, ਵਾਸੀਆਨ ਕਸ਼ਮੀਰ ਕਾਲਨੀ ਪੱਟੀ ਖਿਲਾਫ ਮਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫਾਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News