ਦੁਕਾਨਦਾਰਾਂ ਤੇ ਲੋਕਾਂ ਵੱਲੋਂ ਰੋਹੀ ''ਚ ਸੁੱਟਿਆ ਜਾ ਰਿਹਾ ਕੂੜਾ-ਕਰਕਟ, ਲੋਕਾਂ ਕਰ ਰਹੇ ਗੰਦਗੀ ਦਾ ਸਾਹਮਣਾ

Thursday, Feb 13, 2025 - 12:06 PM (IST)

ਦੁਕਾਨਦਾਰਾਂ ਤੇ ਲੋਕਾਂ ਵੱਲੋਂ ਰੋਹੀ ''ਚ ਸੁੱਟਿਆ ਜਾ ਰਿਹਾ ਕੂੜਾ-ਕਰਕਟ, ਲੋਕਾਂ ਕਰ ਰਹੇ ਗੰਦਗੀ ਦਾ ਸਾਹਮਣਾ

ਤਰਨਤਾਰਨ (ਰਮਨ)-ਸਥਾਨਕ ਸ਼ਹਿਰ ਦੇ ਸੈਂਟਰ ਪੁਆਇੰਟ ਰੋਹੀ ਪੁਲ ਨਜ਼ਦੀਕ ਬਣ ਰਹੇ ਕੂੜੇ ਦੇ ਡੰਪ ਅਤੇ ਰੋਹੀ ਵਿਚ ਫੈਲਾਈ ਜਾ ਰਹੀ ਗੰਦਗੀ ਤੋਂ ਸ਼ਹਿਰ ਵਾਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਵੱਲੋਂ ਸਬੰਧਤ ਵਿਭਾਗ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਾਸੋਂ ਇਸ ਮੁਸ਼ਕਿਲ ਦੇ ਹੱਲ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੁਰੂ ਨਗਰੀ ਤਰਨਤਾਰਨ ਸਾਹਿਬ ਵਿਖੇ ਦਰਸ਼ਨਾਂ ਲਈ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਵੀ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ-  ਪੰਜਾਬ ਪੁਲਸ ਨੇ ਨਾਕੇ 'ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ

ਸਥਾਨਕ ਸ਼ਹਿਰ ਵਿਚ ਵੱਖ-ਵੱਖ ਦੁਕਾਨਦਾਰਾਂ ਅਤੇ ਰੋਹੀ ਨਜ਼ਦੀਕ ਮੁਹੱਲਾ ਵਾਸੀਆਂ ਵੱਲੋਂ ਕੂੜਾ ਸੁੱਟਣ ਨਾਲ ਗੰਦਗੀ ਫੈਲਾਈ ਜਾ ਰਹੀ ਹੈ, ਜਿਸ ਨਾਲ ਜਿੱਥੇ ਗੁਰੂ ਨਗਰੀ ਵਿਚ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਸ਼ਹਿਰ ਵਾਸੀ ਸਬੰਧਤ ਵਿਭਾਗ ਖਿਲਾਫ ਸਫਾਈ ਨਾ ਹੋਣ ਸਬੰਧੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਰੋਜ਼ਾਨਾ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਰੋਹੀ ਪੁਲ ਦੇ ਦੋਵੇਂ ਪਾਸੇ ਫੜ੍ਹੀ ਵਾਲਿਆਂ ਵੱਲੋਂ ਕਮਾਈ ਕਰਨ ਉਪਰੰਤ ਰਾਤ ਘਰ ਜਾਣ ਸਮੇਂ ਬਚਿਆ ਹੋਇਆ ਫਾਲਤੂ ਸਾਮਾਨ ਅਤੇ ਕੂੜਾ ਡਰੇਨ ਵਿਚ ਸੁੱਟ ਦਿੱਤਾ ਜਾਂਦਾ ਹੈ। ਜਿਸ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਇੰਨਾ ਹੀ ਨਹੀਂ ਰੋਹੀ ਪੁਲ ਦੇ ਨਜ਼ਦੀਕ ਮੌਜੂਦ ਵੱਖ-ਵੱਖ ਮੁਹੱਲਾ ਨਿਵਾਸੀਆਂ ਵੱਲੋਂ ਘਰ ਦਾ ਸਾਰਾ ਕੂੜਾ ਕਰਕਟ ਰੋਹੀ ਪੁਲ ਡਰੇਨ ਵਿਚ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਬੇਖੌਫ ਸੁੱਟ ਗੰਦਗੀ ਫੈਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਇਸੇ ਤਰ੍ਹਾਂ ਰੋਹੀ ਪੁਲ ਨਜ਼ਦੀਕ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚੋਂ ਇਕੱਤਰ ਕੀਤੇ ਜਾਣ ਵਾਲਾ ਕੂੜਾ ਕਰਕਟ ਡੰਪ ਦੇ ਰੂਪ ਵਿਚ ਇਕੱਤਰ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਹਗੀਰਾਂ ਨੂੰ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਡੰਪ ਰੂਪ ਵਿਚ ਇਕੱਤਰ ਕੀਤੇ ਜਾ ਰਹੇ ਕੂੜੇ ਨਾਲ ਆਸ-ਪਾਸ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਦਸ਼ਾ ਵੀ ਪੈਦਾ ਕਰ ਰਿਹਾ ਹੈ। ਇਸ ਬਾਬਤ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਸੀਟਾ, ਡਾਕਟਰ ਇੰਦਰਜੀਤ ਸਿੰਘ, ਮਹਿਤਾਬ ਸਿੰਘ ਨੇ ਦੱਸਿਆ ਕਿ ਰੋਹੀ ਕੰਢੇ ਇਕੱਤਰ ਕੀਤੇ ਜਾਣ ਵਾਲੇ ਕੂੜੇ ਦੇ ਢੇਰਾਂ ਕਾਰਨ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋਡ਼ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਨਵੇਂ ਬਣਾਏ ਗਏ ਪਾਰਕਿੰਗ ਵਾਲੇ ਗੇਟ ਕਾਰਨ ਬਾਹਰੋਂ ਆਉਣ ਵਾਲੇ ਸ਼ਰਧਾਲੂ ਵੀ ਇਸ ਫੈਲ ਰਹੀ ਗੰਦਗੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਦਗੀ ਦੇ ਢੇਰ ਨੂੰ ਤੁਰੰਤ ਸਾਫ ਕਰਵਾਇਆ ਜਾਵੇ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਸੜਕ ਉਪਰ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਚਲਾਨ ਕਰਨ ਲਈ ਸੈਨੇਟਰੀ ਇੰਸਪੈਕਟਰ ਨੂੰ ਆਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਵਿਚ ਕੂੜਾ ਚੁੱਕਣ ਵਾਲੇ ਵਿਅਕਤੀ ਨੂੰ ਹੀ ਕੂੜਾ ਦਿੱਤਾ ਜਾਵੇ ਨਾ ਕਿ ਸੜਕਾਂ ਕਿਨਾਰੇ ਸੁੱਟਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News