ਨਾਕੇ ਨੂੰ ਵੇਖ ਫਿਲਮੀ ਸਟਾਈਲ 'ਚ ਭਜਾਈ ਕਾਲੀ ਥਾਰ, ਪੁਲਸ ਦੇ ਪਿੱਛਾ ਕਰਨ 'ਤੇ...
Thursday, Jul 10, 2025 - 11:53 AM (IST)

ਤਰਨਤਾਰਨ (ਰਾਜੂ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 'ਤੇ ਸਥਿਤ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਸਪੈਸ਼ਲ ਨਾਕਾਬੰਦੀ ਦੌਰਾਨ ਰੋਕਣ 'ਤੇ ਕਾਲੇ ਰੰਗ ਦੀ ਥਾਰ ਗੱਡੀ (ਜਿਸ ਉੱਪਰ ਪੰਜਾਬ ਪੁਲਸ ਦਾ ਸਟਿੱਕਰ ਲੱਗਾ ਹੋਇਆ ਸੀ) ਵਿਚ ਸਵਾਰ ਚਾਰ ਵਿਅਕਤੀਆਂ ਵੱਲੋਂ ਪਹਿਲਾਂ ਫਿਲਮੀ ਸਟਾਈਲ ਵਿਚ ਮੌਕੇ ਤੋਂ ਗੱਡੀ ਭਜਾ ਲਈ ਗਈ। ਜਦ ਪੁਲਸ ਨੇ ਪਿੱਛਾ ਕੀਤਾ ਤਾਂ ਥਾਰ ਸਵਾਰਾਂ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਤਰਨਤਾਰਨ ਦੇ ਐੱਸ.ਐੱਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਇਕ ਕਾਲੇ ਰੰਗ ਦੀ ਥਾਰ ਗੱਡੀ ਨੰਬਰ ਪੀ.ਬੀ.02.ਡੀ.ਡੀ.9999 ਆਈ ਜਿਸ ਦੇ ਸ਼ੀਸ਼ੇ ਉਪਰ ਪੰਜਾਬ ਪੁਲਸ ਦਾ ਸਟਿੱਕਰ ਲੱਗਾ ਸੀ ਅਤੇ ਚਾਰ ਨੌਜਵਾਨ ਸਵਾਰ ਸਨ। ਪੁਲਸ ਨੇ ਜਦ ਗੱਡੀ ਰੋਕ ਕੇ ਤਲਾਸ਼ੀ ਕਰਨੀ ਚਾਹੀ ਤਾਂ ਥਾਰ ਚਾਲਕ ਨੇ ਗੱਡੀ ਭਜਾ ਲਈ। ਜਿਸ ''ਤੇ ਪੁਲਸ ਨੇ ਵੀ ਥਾਰ ਦਾ ਪਿੱਛਾ ਕੀਤਾ ਤਾਂ ਪਹਿਲਾਂ ਉਕਤ ਥਾਰ ਸਵਾਰ ਸ਼ੇਰੋਂ ਤੋਂ ਢੋਟੀਆਂ ਗਏ ਅਤੇ ਫਿਰ ਅੱਗੇ ਜਾ ਕੇ ਵੇਈਂਪੂੰਈਂ ਤੋਂ ਵਾਪਸ ਤਰਨਤਾਰਨ ਨੂੰ ਮੁੜ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਪੁਲਸ ਪਿੱਛਾ ਕਰਦੀ ਰਹੀ ਅਤੇ ਜਦ ਪਿੰਡ ਸੰਘੇ ਦੀ ਨਹਿਰ ਕੋਲ ਪੁੱਜੇ ਤਾਂ ਥਾਰ ਵਿਚ ਸਵਾਰ ਇਕ ਨੌਜਵਾਨ ਨੇ ਪੁਲਸ ਪਾਰਟੀ ''ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਜਿਸ ''ਤੇ ਪੁਲਸ ਵੱਲੋਂ ਜਵਾਬੀ ਫਾਇਰ ਕਰਨਾ ਚਾਹੀ ਪਰ ਅਚਾਨਕ ਟਰੱਕ ਅਤੇ ਹੋਰ ਵਹੀਕਲ ਆ ਜਾਣ ਕਰਕੇ ਉਕਤ ਥਾਰ ਸਵਾਰ ਮੁਲਜ਼ਮ ਭੱਜਣ ਵਿਚ ਕਾਮਯਾਬ ਹੋ ਗਏ। ਐੱਸ.ਐੱਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 150 ਧਾਰਾ 318(4), 125, 221, 351(3) ਭ.ਨ.ਸ., 25, 54, 59 ਅਸਲਾ ਐਕਟ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅਸਲਾਧਾਰਕਾਂ ਲਈ ਜਾਰੀ ਹੋਏ ਵੱਡੇ ਹੁਕਮ, ਪ੍ਰਸ਼ਾਸਨ ਅਪਣਾਵੇਗਾ ਸਖ਼ਤ ਰੁਖ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8