ਸੀ-ਪਾਇਟ ਵਲੋਂ ਫੌਜੀ ਭਰਤੀ ਦੀ ਆਨਲਾਈਨ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ

Wednesday, May 06, 2020 - 08:58 PM (IST)

ਅੰਮ੍ਰਿਤਸਰ, (ਦਲਜੀਤ ਸ਼ਰਮਾ)- ਡਾਇਰੈਕਟਰ ਜਨਰਲ, ਪੰਜਾਬ ਦੇ ਨੌਜਵਾਨਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਇਟ), ਕਪੂਰਥਲਾ ਨੇ ਦੱਸਿਆ ਕਿ ਕੋਵਿਡ 19 ਦੇ ਚੱਲਦੇ ਫੌਜ ਵਲੋਂ ਸਾਲ 2020-21 ਦੀਆਂ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ। ਇਸ ਮਗਰੋਂ ਜਦੋਂ ਵੀ ਫੌਜ ਵੱਲੋਂ ਭਰਤੀ ਰੈਲੀਆਂ ਦਾ ਐਲਾਨ ਹੋਇਆ, ਉਸ ਲਈ ਬਹੁਤ ਘੱਟ ਸਮਾਂ ਤਿਆਰੀ ਲਈ ਦਿੱਤਾ ਜਾਣਾ ਹੈ, ਸੋ ਅਸੀਂ ਪੰਜਾਬ ਦੇ ਉਹ ਨੌਜਵਾਨ ਜੋ ਫੌਜ ਵਿਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ, ਨੂੰ ਆਨਲਾਇਨ ਭਰਤੀ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਸਾਂ 15 ਮਈ ਤੋਂ ਦੋ ਮਹੀਨੇ ਲਈ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਭਰਤੀ ਦੇ ਯੋਗ ਹਨ ਅਤੇ ਭਰਤੀ ਹੋਣਾ ਚਾਹੁੰਦੇ ਹਨ ਉਹ ਆਪਣੇ ਨੇੜੇ ਦੇ ਸੀ-ਪਾਇਟ ਕੇਂਦਰ ਵਿਚ ਆਨਲਾਇਨ ਤਿਆਰੀ ਲਈ ਰਜਿਸਟਰੇਸ਼ਨ ਕਰਵਾ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਲਈ ਰਣੀਕੇ ਕੈਂਪ ਵਾਸਤੇ ਹਰਜੀਤ ਸਿੰਘ ਨਾਲ ਅਤੇ ਪੱਟੀ ਲਈ ਸੀਤਲ ਕੁਮਾਰ ਨਾਲ ਰਾਬਤਾ ਕਰ ਸਕਦੇ ਹਨ।


Bharat Thapa

Content Editor

Related News