ਅੰਮ੍ਰਿਤਸਰ: ਇਕ ਹਫ਼ਤੇ 'ਚ 'ਸਕੂਟ' ਏਅਰਲਾਈਨ ਦੀ ਦੂਜੀ ਗ਼ਲਤੀ, ਹਵਾਈ ਯਾਤਰੀਆਂ 'ਚ ਰੋਸ

Monday, Jan 23, 2023 - 01:52 PM (IST)

ਅੰਮ੍ਰਿਤਸਰ: ਇਕ ਹਫ਼ਤੇ 'ਚ 'ਸਕੂਟ' ਏਅਰਲਾਈਨ ਦੀ ਦੂਜੀ ਗ਼ਲਤੀ, ਹਵਾਈ ਯਾਤਰੀਆਂ 'ਚ ਰੋਸ

ਅੰਮ੍ਰਿਤਸਰ : ਇਕ ਹਫ਼ਤੇ 'ਚ ਦੂਜੀ ਵਾਰ ਸਿੰਗਾਪੁਰ ਜਾਣ ਵਾਲੀ ਸਕੂਟ ਏਅਰਲਾਈਨ ਦੀ ਫ਼ਲਾਈਟ ਨੇ ਸਮੇਂ ਤੋਂ ਪਹਿਲਾਂ ਉਡਾਣ ਭਰੀ। ਇਸ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 25 ਦੇ ਕਰੀਬ ਯਾਤਰੀ ਜਹਾਜ਼ 'ਚ ਸਵਾਰ ਹੋਣ ਤੋਂ ਰਹਿ ਗਏ। ਯਾਤਰੀਆਂ ਨੇ ਏਅਰਲਾਈਨ ਕੰਪਨੀ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਕੀਤਾ, ਪਰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਸਿਰਫ਼ ਇੰਨਾ ਹੀ ਕਿਹਾ ਗਿਆ ਕਿ ਈ-ਮੇਲ ਭੇਜ ਕੇ ਸੂਚਨਾ ਦਿੱਤੀ ਗਈ ਸੀ। ਤਿੰਨ ਦਿਨ ਪਹਿਲਾਂ ਵੀ ਸਕੂਟ ਦਾ ਜਹਾਜ਼ 35 ਯਾਤਰੀਆਂ ਨੂੰ ਛੱਡ ਕੇ ਗਿਆ ਸੀ।

ਇਹ ਵੀ ਪੜ੍ਹੋ- ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

ਯਾਤਰੀਆਂ ਨੇ ਕਿਹਾ ਕਿ ਕੰਪਨੀ ਨੇ ਨਾ ਤਾਂ ਐੱਪ 'ਤੇ ਕੁਝ ਵੀ ਅਪਡੇਟ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਮੇਲ ਆਈ। ਇਸ ਕਾਰਨ 25 ਦੇ ਕਰੀਬ ਯਾਤਰੀ ਹਵਾਈ ਅੱਡੇ 'ਤੇ ਹੀ ਰਹਿ ਗਏ। ਕਈ ਯਾਤਰੀ ਨੇ ਤਾਂ ਸਿੰਗਾਪੁਰ ਤੋਂ ਅੱਗੇ ਕਨੈਕਟਡ ਏਅਰਕ੍ਰਾਫਟ ਰਾਹੀਂ ਕੈਨੇਡਾ, ਆਸਟ੍ਰੇਲੀਆ ਜਾਣਾ ਸੀ। ਯਾਤਰੀਆਂ ਨੇ ਇਲਜ਼ਾਮ ਲਾਇਆ ਕਿ ਏਅਰਲਾਈਨ ਕੰਪਨੀ ਵੱਲੋਂ ਸਿਰਫ਼ ਇਹ ਹੀ ਦੱਸਿਆ ਗਿਆ ਹੈ ਕਿ ਇਸ ਸਬੰਧੀ ਆਪਣੇ ਏਜੰਟਾਂ ਨਾਲ ਸੰਪਰਕ ਕਰਨ।  ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਹੋਟਲ ਵਿਚ ਠਹਿਰਾਇਆ ਗਿਆ ਅਤੇ ਨਾ ਹੀ ਖਾਣ-ਪੀਣ ਲਈ ਕੁਝ ਦਿੱਤਾ ਗਿਆ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

ਚਾਰ ਦਿਨ ਪਹਿਲਾਂ ਵੀ ਹੋਇਆ ਸੀ ਇਸ ਤਰ੍ਹਾਂ

ਪਹਿਲਾਂ ਵੀ ਚਾਰ ਦਿਨ ਪਹਿਲਾਂ ਜਹਾਜ਼ ਸਮੇਂ ਤੋਂ ਪਹਿਲਾਂ ਰਵਾਨਾ ਹੋ ਗਿਆ ਸੀ, ਜਿਸ 'ਚ 35 ਯਾਤਰੀ ਹਵਾਈ ਅੱਡੇ ਹੀ ਰਹਿ ਗਏ ਸਨ। ਇਸ ਤੋਂ ਬਾਅਦ ਯਾਤਰੀਆਂ ਨੇ ਹਵਾਈ ਅੱਡੇ 'ਤੇ ਹੰਗਾਮਾ ਕਰ ਦਿੱਤਾ ਸੀ ਅਤੇ ਯਾਤਰੀਆਂ ਨੂੰ ਫ਼ਿਰ ਤੋਂ ਦੁਬਾਰਾ ਪੈਸੇ ਦੇ ਕੇ ਟਿਕਟ ਕਰਵਾਉਣੀ ਪਈ। ਬਾਅਦ 'ਚ ਏਅਰ ਸਕੂਟ ਨੇ ਮੁਆਫ਼ੀ ਮੰਗੀ ਸੀ।

ਇਹ ਵੀ ਪੜ੍ਹੋ- ਚੋਰੀ ਦੇ ਕੇਸ 'ਚ 7 ਸਾਲਾ ਬੱਚਾ ਅਦਾਲਤ 'ਚ ਪੇਸ਼, ਜੱਜ ਨੇ ਪੁਲਸ ਨੂੰ ਪਾਈ ਝਾੜ, ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News