ਸੰਤ ਬਾਬਾ ਸੋਹਣ ਸਿੰਘ ਜੀ ਦੀ ਯਾਦ ''ਚ ਕਬੱਡੀ ਕੱਪ ਕਰਵਾਇਆ
Wednesday, Mar 21, 2018 - 11:19 AM (IST)

ਸੁਰਸਿੰਘ/ਭਿੱਖੀਵਿੰਡ (ਗੁਰਪ੍ਰੀਤ ਢਿੱਲੋਂ) - ਸੰਤ ਬਾਬਾ ਸੋਹਣ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਕਬੱਡੀ ਕੱਪ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਅਗਵਾਈ ਹੇਠ ਸਟੇਡੀਅਮ ਸੁਰਸਿੰਘ ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ 'ਚ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਸੁਰਸਿੰਘ, ਬਾਬਾ ਬੁੱਢਾ ਸਾਹਿਬ ਕਲੱਬ ਰਮਦਾਸ, ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਤੇ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਦੀਆਂ ਟੀਮਾਂ 'ਚ ਫਸਵੇਂ ਮੈਚ ਖੇਡੇ ਗਏ। ਇਹ ਕੱਪ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਦੀ ਟੀਮ ਨੇ ਜਿੱਤਿਆ ਤੇ 51000 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਦੂਜੇ ਨੰਬਰ 'ਤੇ ਰਹੀ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੰਦੀਪੁਰ ਦੀ ਟੀਮ ਨੇ 41000 ਹਜ਼ਾਰ ਰੁਪਏ ਦਾ ਇਨਾਮ ਹਾਸਲ ਕੀਤਾ। ਜੇਤੂ ਟੀਮਾਂ ਨੂੰ ਬਾਬਾ ਪ੍ਰੇਮ ਸਿੰਘ ਬਿਧੀ ਚੰਦੀਏ ਨੇ ਸਨਮਾਨਿਤ ਕੀਤਾ। ਇਸ ਮੌਕੇ ਸੁਰਸਿੰਘ ਅਤੇ ਸੋਹਲ ਦੀਆ ਛੋਟੀਆਂ ਟੀਮਾਂ ਦਰਮਿਆਨ ਸੋਅ ਮੈਚ ਵੀ ਕਰਵਾਇਆ ਗਿਆ।
ਇਸ ਮੌਕੇ ਬਾਬਾ ਚਰਨਜੀਤ ਸਿੰਘ, ਬਾਬਾ ਕੜਤੋੜ ਸਿੰਘ, ਬਖਸ਼ੀਸ਼ ਸਿੰਘ ਬੀਸਾ ਪੱਧਰੀ, ਗੁਰਸੇਵਕ ਸਿੰਘ ਤੱਤਲੇ, ਪ੍ਰਤਾਪ ਸਿੰਘ ਕੋਟ ਬੁੱਢਾ, ਹਰਦੀਪ ਸਿੰਘ ਝਬਾਲ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।