ਵਿਸਾਖੀ ਮੌਕੇ ਕਰਤਾਰਪੁਰ ਕੋਰੀਡੋਰ ਪਹੁੰਚੀ ਸੰਗਤ, ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੀ ਕੀਤੀ ਅਪੀਲ
Friday, Apr 14, 2023 - 05:05 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਸਵੇਰ ਤੋਂ ਹੀ ਭਾਰਤ-ਪਾਕਿਸਤਾਨ ਸਰਹੱਦ ਕਰਤਾਰਪੁਰ ਕੋਰੀਡੋਰ 'ਤੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ। ਗੁਰੂ ਨਾਨਕ ਨਾਮ ਲੇਵਾ ਸੰਗਤ ਜਿਥੇ ਸਰਹੱਦ ਪਾਰ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਗਈਆਂ ਉਥੇ ਹੀ ਵੱਡੀ ਗਿਣਤੀ 'ਚ ਉਹ ਸੰਗਤ ਵੀ ਪਹੁੰਚੀ ਜੋ ਉਸ ਪਾਰ ਤਾਂ ਨਹੀਂ ਸਗੋਂ ਕਰਤਾਰਪੁਰ ਦਰਸ਼ਨ ਸਥਲ ਤੋਂ ਦੂਰਬੀਨ ਰਾਹੀਂ ਦਰਸ਼ਨ ਕਰਨ ਪਹੁੰਚੀ।
ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਬੈਂਸ ਵੱਲੋਂ ਸਰਹੱਦੀ ਖੇਤਰਾਂ ਦੇ ਸਕੂਲਾਂ ਦਾ ਦੌਰਾ, ਕਹੀ ਵੱਡੀ ਗੱਲ
ਇਸ ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਕੰਡਿਆਲੀ ਤਾਰ ਨੇੜੇ ਬੀਐੱਸਐੱਫ ਦੀ ਪੋਸਟ 'ਤੇ ਦੂਰਬੀਨ ਰਾਹੀਂ ਦਰਸ਼ਨ ਕਰ ਅਤੇ ਦੂਰ ਤੋਂ ਹੀ ਗੁਰਦੁਆਰਾ ਸਾਹਿਬ ਨੂੰ ਨਤਮਸਤਕ ਹੋਣ ਆਈ ਸੰਗਤ ਦਾ ਕਹਿਣਾ ਸੀ ਕਿ ਉਹ ਅੱਜ ਵਿਸ਼ੇਸ ਤੌਰ 'ਤੇ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਗੁਰੂ ਦਾ ਆਸ਼ੀਰਵਾਦ ਇਸੇ ਤਰ੍ਹਾਂ ਬਣਿਆ ਰਹੇ ਅਤੇ ਦੋਵਾਂ ਦੇਸ਼ਾਂ ਦਾ ਆਪਸੀ ਪਿਆਰ ਅਤੇ ਭਾਈਚਾਰਾ ਵਧੇ।
ਇਹ ਵੀ ਪੜ੍ਹੋ- ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵੱਲੋਂ 'ਪਰਿਵਰਤਨ' ਸਕੀਮ ਦਾ ਅਗਾਜ਼
ਇਸ ਦੌਰਾਨ ਸੰਗਤਾਂ ਨੇ ਉਮੀਦ ਜਤਾਈ ਕਿ ਪਾਸਪੋਰਟ ਦੀ ਸ਼ਰਤ 'ਚ ਵੀ ਬਦਲਾਅ ਕੀਤੇ ਜਾਣ ਅਤੇ ਆਧਾਰ ਕਾਰਡ ਜਾ ਫਿਰ ਹੋਰ ਪਹਿਚਾਣ ਪੱਤਰ ਨਾਲ ਸੰਗਤ ਨੂੰ ਉਸ ਪਾਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤ ਉਸ ਪਾਰ ਗੁਰੂ ਦੇ ਦਰਸ਼ਨ ਲਈ ਜਾ ਸਕਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।