ਸਫ਼ਰ-ਏ-ਸ਼ਹਾਦਤ ਵਿਰਸਾ ਸੰਭਾਲ ਪ੍ਰਣ ਯਾਤਰਾ 20 ਦਸੰਬਰ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਹੋਵੇਗੀ ਸ਼ੁਰੂ

12/19/2023 6:35:15 PM

ਅੰਮ੍ਰਿਤਸਰ- ਸਫ਼ਰ-ਏ-ਸ਼ਹਾਦਤ ਵਿਰਸਾ ਸੰਭਾਲ ਪ੍ਰਣ -ਏ- ਪੈਦਲ ਨੌਂ ਦਿਨਾਂ ਯਾਤਰਾ 20 ਦਸੰਬਰ ਨੂੰ ਸਵੇਰੇ 10:00 ਵਜੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਅਤੇ ਅਰਦਾਸ ਉਪਰੰਤ ਸ਼ੁਰੂ ਹੋਣ ਜਾ ਰਹੀ ਹੈ । ਇਸ ਦਾ ਸਾਰਾ ਪ੍ਰਬੰਧ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਕਰ ਰਹੇ ਹਨ । ਉਹ 2017 ਤੋਂ ਲਗਾਤਾਰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਸਫ਼ਲਤਾ ਪੂਰਵਕ ਪੈਦਲ ਯਾਤਰਾ ਕਰ ਚੁੱਕੇ ਹਨ।ਪੈਦਲ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਉਪਰੰਤ ਪੱਤਰਕਾਰਾਂ ਨਾਲ ਰੂਟ-ਪਲਾਨ ਸਾਂਝਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਪੈਦਲ ਯਾਤਰਾ ਦੇ ਵੱਖ-ਵੱਖ ਪੜਾਅ ਹੋਣਗੇ ਅਤੇ ਇਸ ਦੌਰਾਨ ਇਸ ਸਮੇਂ ਦੇ ਸ਼ਹਾਦਤਾਂ ਭਰੇ ਦਰਦਨਾਕ ਅਤੇ ਸੰਵੇਦਨਸ਼ੀਲ ਇਤਿਹਾਸ ਜਿਸ ਨੂੰ ਚਿਤਵਦਿਆਂ ਹੀ ਲੂ ਕੰਢੇ ਖੜ੍ਹੇ ਹੋ ਜਾਂਦੇ ਹਨ, ਨੂੰ ਸੰਗਤਾਂ ਅਤੇ ਆਮ ਲੋਕਾਂ ਨੂੰ ਨਾਲੋਂ-ਨਾਲ ਜਾਣੂ ਕਰਵਾਇਆ ਜਾਵੇਗਾ । 

ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ

ਇਸ ਦੇ ਮੁੱਖ ਪੜਾਅ ਮੱਲ੍ਹੀਆ , ਬਾਬਾ ਬਕਾਲਾ ਸਾਹਿਬ , ਕਰਤਾਰਪੁਰ , ਫਗਵਾੜਾ, ਗੁਰਾਇਆ, ਫਿਲੌਰ ,ਨੀਲੋਪੁਲ( ਸਮਰਾਲਾ ) ਮਾਛੀਵਾੜਾ , ਚਮਕੌਰ ਸਾਹਿਬ , ਮੁਰਿੰਡਾ ਅਤੇ ਫਤਿਹਗੜ੍ਹ ਸਾਹਿਬ । ਉਨ੍ਹਾਂ ਕਿਹਾ ਉਹ ਇਨ੍ਹਾਂ ਸਥਾਨਾਂ ਤੋਂ ਪੈਦਲ ਯਾਤਰਾ ਕਰਦੇ ਹੋਏ 27 ਦਸੰਬਰ  ਫਤਿਹਗੜ੍ਹ ਸਾਹਿਬ ਹੋਣ ਵਾਲੇ ਅਹਿਮ ਸਮਾਗਮਾਂ ਦਾ ਆਪਣੇ ਸਾਥੀਆਂ ਅਤੇ ਸੰਗਤਾਂ ਨਾਲ  ਹਿੱਸਾ  ਬਣਨਗੇ । ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਅਤੇ ਹੋਰ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਇਸ ਸਫ਼ਰ-ਏ-ਸ਼ਹਾਦਤ-ਸ਼ਹਾਦਤ ਦਾ ਹਿੱਸਾ ਬਣਨ ਦੀ ਅਪੀਲ ਕੀਤੀ  । ਉਨ੍ਹਾਂ ਕਿਹਾ ਜੋ ਇਸ ਪੈਦਲ ਯਾਤਰਾ ਦਾ ਹਿੱਸਾ ਬਣਨਾ ਚਹੁੰਦੇ ਹਨ ਉਨ੍ਹਾਂ ਦਾ ਵੀ ਸਵਾਗਤ ਹੈ। ਯਾਤਰਾ ਦੇ ਦੌਰਾਨ ਜਿੰਨ੍ਹਾਂ ਵੀ ਵਸਤੂਆਂ ਦੀ ਲੋੜ ਹੈ, ਉਸ ਦਾ ਪ੍ਰਬੰਧ ਸੰਗਤਾਂ ਵੱਲੋਂ ਵੱਡੇ ਦਿਲ ਨਾਲ ਵੱਖ-ਵੱਖ ਰਸਤਿਆਂ ਵਿਚ ਕੀਤਾ ਗਿਆ ਹੈ ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ 'ਤੇ ਤਾਇਨਾਤ ਮ੍ਰਿਤਕ ਦੀ ਪਤਨੀ

 ਉਨ੍ਹਾਂ ਕਿਹਾ ਜੋ ਯਾਤਰਾ ਦਾ ਹਿੱਸਾ ਨਹੀਂ ਬਣ ਸਕਦਾ ਉਨ੍ਹਾਂ ਨੂੰ ਵੀ ਆਪੀਲ ਹੈ ਕਿ ਉਹ  ਇਸ ਸਫ਼ਰ-ਏ-ਸ਼ਹਾਦਤ-ਸ਼ਹਾਦਤ ਦੇ ਦੌਰਾਨ ਆਪਣੇ ਰੋਜ਼ਮਰਾਂ ਜੀਵਨ ਨੂੰ  ਇਸ ਤਰ੍ਹਾਂ ਢਾਲਣ ਤਾਂ ਜੋ  ਉਨ੍ਹਾਂ ਵਿਚ ਇਸ ਸਮੇਂ ਦੇ ਇਤਿਹਾਸ ਦੀ ਯਾਦ ਉਨ੍ਹਾਂ ਦੇ ਮਨਮਸਤਕ ਵਿਚ ਇੱਕ ਛਾਪ ਛੱਡ ਜਾਵੇ ਅਤੇ ਉਹ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਜਾਣ । ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਈਏ । ਉਨ੍ਹਾਂ ਦੀ ਇਸ ਪ੍ਰਣ ਯਾਤਰਾ ਦਾ ਨਿਰੋਲ ਮਕਸਦ ਸ਼ਹੀਦ‍ਾ ਦੀ ਯਾਦ ਨੂੰ ਸਮਰਪਿਤ ਹੋਣਾ ਹੈ ਅਤੇ ਇਸ ਸਮੇਂ ਦੇ ਇਤਿਹਾਸ ਨੂੰ ਖੁਦ ਜਾਨਣਾ ਅਤੇ ਹੋਰਾਂ  ਨੂੰ ਜਾਣੂ ਕਰਵਾਉਣਾ ਹੋਵੇਗਾ ।

 ਇਹ ਵੀ ਪੜ੍ਹੋ-  ਧੁੰਦ ਤੇ ਸਮੋਗ ਦਾ ਕਹਿਰ ਜਾਰੀ, ਰੇਲ ਗੱਡੀਆਂ ਤੇ ਬੱਸਾਂ ਦੀ ਰਫ਼ਤਾਰ ਪਈ ਮੱਠੀ, ਸੜਕ ਹਾਦਸਿਆਂ ਦਾ ਗ੍ਰਾਫ਼ ਵਧਿਆ

ਉਨ੍ਹਾਂ ਕਿਹਾ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਗੁਰੂ ਨੂੰ ਸਮਰਪਿਤ ਕਰਕੇ ਮਾਣ-ਮਰਿਆਦਾਵਾਂ ਦਾ ਸੰਗਤਾਂ ਵੱਲੋਂ ਪੂਰਾ  ਧਿਆਨ ਰੱਖਿਆ ਜਾਵੇਗਾ। ਇਸ ਸਮੇਂ  ਉਨ੍ਹਾਂ ਉਸ ਸਮੇਂ ਦੀਆਂ ਪ੍ਰਮੁੱਖ  ਇਤਿਹਾਸਕ ਘਟਨਾਵਾਂ ਤੋਂ ਵੀ ਜਾਣੂ  ਕਰਵਾਇਆ । ਉਨ੍ਹਾਂ ਕਿਹਾ ਸਿੱਖ ਕੌਮ ਦਾ ਜੋ ਵਿਰਸਾ ਅਤੇ ਅਮੀਰ ਵਿਰਾਸਤ ਹੈ ਤੋਂ ਜਿੰਨ੍ਹੀਆਂ ਦੂਰੀਆਂ ਪਈਆਂ ਹਨ ਦੇ ਕਾਰਨ ਹੀ ਅੱਜ ਸਾਨੂੰ ਵੱਖ-ਵੱਖ ਸਮਾਜਿਕ ਬੁਰਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਜੇ ਅਸੀਂ ਆਪਣਾ ਸਮਾਜ ਸਿਹਤਮੰਦ ਬਣਾਉਣ ਚਹੁੰਦੇ ਹਾਂ ਤਾਂ ਸਾਨੂੰ ਆਪਣੀ ਵਿਰਾਸਤ ਨਾਲ ਜੁੜ ਕੇ ਅਤੇ ਗੁਰੂ ਸਾਹਿਬਾਨ ਵੱਲੋਂ ਦੱਸੇ ਰਸਤੇ ਤੇ ਚਲ ਕੇ ਅਮਲੀ ਜੀਵਨ ਜਿਉਣਾ ਪਵੇਗਾ । ਉਨ੍ਹਾਂ ਕਿਹਾ  ਸਿਖ ਇਤਿਹਾਸ ਨਾਲ  ਜਿਉਂ ਹੀ ਅਸੀਂ ਜੁੜਦੇ ਹਾਂ  ਜਾਂ ਜਾਣੂ  ਹੁੰਦੇ ਹਾਂ ਤਾਂ ਸਹਿਜਤਾ ਨਾਲ ਹੀ ਸਮਾਜ , ਦੇਸ਼ ਅਤੇ ਧਰਮ ਲਈ ਕੁੱਝ ਕਰਨ ਜਾਂ ਕੁਰਬਾਨ ਹੋਣ ਦਾ ਜਜ਼ਬਾ ਸਾਡੇ  ਵਿਚ ਪੈਦਾ ਹੋ ਜਾਂਦਾ  ਹੈ। ਉਨ੍ਹਾਂ ਕਿਹਾ ਇਸ ਸ਼ਹੀਦੀ ਹਫ਼ਤੇ ਨੂੰ ਉਹ ਅਤੇ ਉਨ੍ਹਾਂ ਦਾ ਸਾਥੀ ਸਮਰਪਿਤ ਹੋਣ ਜਾ ਰਹੇ ਹਨ । 

'ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News