ਸਰਹੱਦੀ ਪਿੰਡ ਮਧੇਪੁਰ ’ਚ ਡਰੋਨ ਦੀ ਅਫਵਾਹ ਤੋਂ ਬਾਅਦ ਪੁਲਸ ਨੇ ਚਲਾਇਆ ਸਰਚ ਅਭਿਆਨ
Thursday, Sep 21, 2023 - 05:38 PM (IST)
ਦੋਰਾਂਗਲਾ/ਦੀਨਾਨਗਰ (ਨੰਦਾ, ਕਪੂਰ) : ਬੀਤੀ ਰਾਤ ਭਾਰਤ-ਪਾਕਿ ਸਰਹੱਦ ’ਤੇ ਦੋਰਾਂਗਲਾ ਨਾਲ ਲੱਗਦੇ ਪਿੰਡਾਂ ਮੱਧੇਪੁਰ ਅਤੇ ਉਮਰਪੁਰ, ਭੁੱਲਾ ਦਬੂੜੀ ਆਦਿ ’ਚ ਡਰੋਨ ਆਉਣ ਦੀ ਅਫਵਾਹ ਤੋਂ ਬਾਅਦ ਪੁਲਸ ਨੇ ਪਿੰਡ 'ਚ ਸਰਚ ਅਭਿਆਨ ਚਲਾਇਆ ਹੈ ਪਰ ਪੁਲਿਸ ਨੂੰ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਜਾਣਕਾਰੀ ਅਨੁਸਾਰ ਪਿੰਡ ਮੱਧੇਪੁਰ, ਉਮਰਪੁਰ, ਭੁੱਲਾ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪਿੰਡ ’ਚ ਇਕ ਡਰੋਨ ਆਇਆ ਹੈ, ਜਿਸ ਤੋਂ ਬਾਅਦ ਪੁਲਸ ਚੌਕਸ ਹੋ ਗਈ ਅਤੇ ਡੀ. ਐੱਸ. ਪੀ. ਸੁਖਪਾਲ ਸਿੰਘ, ਐੱਸ. ਐੱਚ. ਓ. ਦੋਰਾਂਗਲਾ ਮਨਜੀਤ ਸਿੰਘ, ਐੱਸ. ਐੱਚ. ਓ. ਬਹਿਰਾਮਪੁਰ ਸਾਹਿਲ ਚੌਧਰੀ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ।
ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!
ਐੱਸ. ਐੱਚ. ਓ. ਪੁਰਾਣਾ ਸ਼ਾਲਾ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਉਕਤ ਪਿੰਡਾਂ ’ਚ ਸਰਚ ਅਭਿਆਨ ਚਲਾਇਆ ਪਰ ਪੁਲਸ ਨੂੰ ਕੋਈ ਇਤਰਾਜ਼ਯੋਗ ਸਾਮਾਨ ਨਹੀਂ ਮਿਲਿਆ। ਹਾਲਾਂਕਿ ਪੁਲਸ ਨੇ ਚੌਕਸ ਰਹਿ ਕੇ ਪਿੰਡ ਵਾਸੀਆਂ ਦੀ ਸੂਚਨਾ ’ਤੇ ਤਲਾਸ਼ੀ ਲਈ ਪਰ ਜ਼ਮੀਨ ਦੇ ਆਉਣ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਪਿੰਡ ਮੱਦੇਪੁਰ ’ਚ ਡਰੋਨ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਸਨ।
ਇਹ ਵੀ ਪੜ੍ਹੋ : ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ 5ਵਾਂ ਵੱਡਾ ਅੱਤਵਾਦੀ ਖ਼ਤਰਾ, ਇਸ ਦੇ ਬਾਵਜੂਦ ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711