ਦੁਧਾਰੂ ਪਸ਼ੂਆਂ ਲਈ ਬੇਹੱਦ ਘਾਤਕ ਹੈ ਵਧ ਰਿਹਾ ਤਾਪਮਾਨ, ਜਾਣੋ ਬਚਾਓ ਦੇ ਅਹਿਮ ਨੁਕਤੇ
Tuesday, Jun 06, 2023 - 06:29 AM (IST)

ਗੁਰਦਾਸਪੁਰ (ਹਰਮਨਪ੍ਰੀਤ ਸਿੰਘ): ਗਰਮੀ ਦਾ ਮੌਸਮ ਜਿੱਥੇ ਮਨੁੱਖਾਂ ਅਤੇ ਬਨਸਪਤੀ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ, ਉਸ ਦੇ ਨਾਲ ਹੀ ਇਹ ਮੌਸਮ ਦੁਧਾਰੂ ਪਸ਼ੂਆਂ ਲਈ ਵੀ ਬੇਹੱਦ ਖ਼ਤਰਨਾਕ ਹੈ। ਇਸ ਮੌਸਮ ਦੌਰਾਨ ਪਸ਼ੂਆਂ ਦੀ ਦੇਖਭਾਲ ਲਈ ਵਰਤੀ ਥੋੜੀ ਜਿਹੀ ਲਾਪਰਵਾਹੀ ਪਸ਼ੂਆਂ ਦੀ ਮੌਤ ਅਤੇ ਦੁੱਧ ਉਤਪਾਦਨ ਵਿਚ ਭਾਰੀ ਗਿਰਾਵਟ ਦਾ ਕਾਰਨ ਬਣ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਵੱਲੋਂ ਪ੍ਰਕਾਸ਼ ਸਿੰਘ ਬਾਦਲ 'ਤੇ ਲਾਏ ਦੋਸ਼ਾਂ ਦਾ ਅਕਾਲੀ ਦਲ ਦਾ ਸਪਸ਼ਟੀਕਰਨ, ਕਹੀਆਂ ਇਹ ਗੱਲਾਂ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਨ ਵਿਭਾਗ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਡਾਇਰੈਕਟ ਡਾ. ਸ਼ਾਮ ਸਿੰਘ ਨੇ ਦੱਸਿਆ ਕਿ ਇਸ ਧਰਤੀ 'ਤੇ ਜੋ ਵੀ ਜੀਵ-ਜੰਤੂ ਜਾਂ ਬਨਸਪਤੀ ਹੈ, ਉਸ ਉੱਪਰ ਗਰਮੀ ਦੇ ਮੌਸਮ ਦਾ ਬਹੁਤ ਅਸਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਖਾਸ ਤੌਰ 'ਤੇ ਦੁਧਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਅਹਿਮ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਜਿੱਥੇ ਪਸ਼ੂ ਦੁੱਧ ਦੇਣਾ ਘੱਟ ਕਰ ਦਿੰਦੇ ਹਨ, ਉਸ ਦੇ ਨਾਲ ਹੀ ਪਸ਼ੂਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਮੌਤ ਤਕ ਹੋ ਸਕਦੀ ਹੈ।