ਰਾਮਪੁਰ ਵਿਖੇ ਹਫਤਾਵਰੀ ਧਾਰਮਿਕ ਸਮਾਗਮ ਅਯੋਜਿਤ

Monday, May 07, 2018 - 12:45 PM (IST)

ਮੀਆਂਵਿੰਡ (ਕੁਲਾਰ) : ਹਲਕਾ ਬਾਬਾ ਬਕਾਲਾ ਦੇ ਪਿੰਡ ਰਾਮਪੁਰ ਵਿਖੇ ਹਫਤਾਵਰੀ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨੌਜਵਾਨਾ ਦੇ ਜਥੇ ਵਲੋਂ ਸ਼ਬਦਾਂ ਦਾ ਗਾਇਨ ਕੀਤਾ ਗਿਆ ਤੇ ਧਾਰਮਿਕ ਸਮਾਗਮ ਦੌਰਾਨ ਭਾਈ ਗੁਰਵਿੰਦਰ ਸਿੰਘ ਮਿੰਟੂ ਵਲੋਂ ਨਸ਼ਿਆਂ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਭਾਈ ਗੁਰਪ੍ਰਤਾਪ ਸਿੰਘ, ਡਾ. ਜਸਪਾਲ ਸਿੰਘ ਨਿੱਕੂ, ਬਾਬਾ ਸੁੱਖਾ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਰਸ਼ਪਾਲ ਸਿੰਘ, ਹਰਪਾਲ ਸਿੰਘ, ਜਰਮਨ ਸਿੰਘ , ਸਾਧਾ ਸਿੰਘ, ਪ੍ਰੇਮ ਸਿੰਘ, ਦਲਬੀਰ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੇ ਪੱਧਰ 'ਤੇ ਬੀਬੀਆਂ ਵੀ ਹਾਜ਼ਰ ਸਨ। 
ਜ਼ਿਕਰਯੋਗ ਹੈ ਕਿ ਉਕਤ ਪਿੰਡ 'ਚ ਨੌਜਵਾਨਾਂ ਵਲੋਂ ਇਕ ਜਥਾ ਤਿਆਰ ਕੀਤਾ ਗਿਆ ਹੈ ਜੋ ਹਰ ਐਤਵਾਰ ਨਗਰ ਦੇ ਕਿਸੇ ਨਾ ਕਿਸੇ ਘਰ 'ਚ ਨਿਸ਼ਕਾਮ ਸੇਵਾ ਤਹਿਤ ਧਾਰਮਿਕ ਸਮਾਗਮ ਕਰਦਾ ਹੈ ਅਤੇ ਨਾਲ-ਨਾਲ ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਸ ਜਥੇ ਨੂੰ ਪਿੰਡ 'ਚ ਵੱਡਾ ਹੁਲਾਰਾ ਮਿਲ ਰਿਹਾ ਹੈ। ਜੇਕਰ ਹਰੇਕ ਪਿੰਡ 'ਚ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਕਿਸੇ ਹੱਦ ਤੱਕ ਸਮਾਜਿਕ ਬੁਰਾਈਆਂ ਉਪਰ ਕਾਬੂ ਪਾਇਆ ਜਾ ਸਕਦਾ ਹੈ।


Related News