ਫਰਾਰ ਚੱਲ ਰਹੇ ਮੁਲਜ਼ਮ ਰਾਜਾ ਅੰਬਰਸਰੀਆ ਦੀ ਹੋਈ ਗ੍ਰਿਫ਼ਤਾਰੀ, ਨਸ਼ਾ ਤੇ ਹਥਿਆਰ ਤਸਕਰੀ ਮਾਮਲੇ 'ਚ ਸੀ ਲੋੜੀਂਦਾ

Sunday, Jan 21, 2024 - 07:19 PM (IST)

ਫਰਾਰ ਚੱਲ ਰਹੇ ਮੁਲਜ਼ਮ ਰਾਜਾ ਅੰਬਰਸਰੀਆ ਦੀ ਹੋਈ ਗ੍ਰਿਫ਼ਤਾਰੀ, ਨਸ਼ਾ ਤੇ ਹਥਿਆਰ ਤਸਕਰੀ ਮਾਮਲੇ 'ਚ ਸੀ ਲੋੜੀਂਦਾ

ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰਾਰ ਚੱਲ ਰਹੇ ਰਾਜਾ ਅੰਬਰਸਰੀਆ ਨੂੰ ਸੀ.ਆਈ.ਏ. ਸਟਾਫ਼ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਜਾ ਅੰਬਰਸਰੀਆ ਲੁਟੇਰਾ ਗਿਰੋਹ ਦਾ ਇਕ ਮੈਂਬਰ ਹੈ, ਜੋ ਕਿ ਪੁਲਸ ਦੀ ਗ੍ਰਿਫ਼ਤ 'ਚੋਂ ਭਗੌੜਾ ਚੱਲ ਰਿਹਾ ਹੈ, ਜਿਸ ਨੂੰ ਜਲੰਧਰ ਪੁਲਸ ਨੇ ਸਰਹੱਦੀ ਇਲਾਕੇ 'ਚੋਂ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ- ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਨਹਿਰ 'ਚ ਡਿੱਗੀ, 4 ਲੋਕਾਂ ਦੀ ਹੋਈ ਮੌਤ, 2 ਹੋਰ ਜ਼ਖਮੀ

ਫੜੇ ਗਏ ਮੁਲਜ਼ਮ ਖ਼ਿਲਾਫ਼ ਪੁਲਸ ਵੱਲੋਂ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਵੀਰਵਾਰ ਨੂੰ ਉਸ ਨੂੰ ਜਲੰਧਰ ਦਿਹਾਤ ਪੁਲਸ ਦੇ ਸੀ.ਆਈ.ਏ. ਸਟਾਫ਼ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਥਾਣਾ ਆਦਮਪੁਰ ਦੀ ਪੁਲਸ ਨੂੰ ਸੌਂਪ ਦਿੱਤਾ ਗਿਆ ਸੀ, ਜਿਸ ਦੌਰਾਨ ਉਹ ਭੱਜਣ 'ਚ ਕਾਬੂ ਹੋ ਗਿਆ ਸੀ। ਹੁਣ ਉਸ ਨੂੰ ਇਕ ਵਾਰ ਫਿਰ ਤੋਂ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਉਸ ਨੂੰ ਕੋਰਟ 'ਚ ਪੇਸ਼ ਕਰ ਕੇ ਉਸ ਦੀ ਰਿਮਾਂਡ ਲਈ ਜਾਵੇਗੀ। 

ਇਹ ਵੀ ਪੜ੍ਹੋ- ਬਦਮਾਸ਼ਾਂ ਦਾ ਪਿੱਛਾ ਕਰਦਿਆਂ ਹੈੱਡ ਕਾਂਸਟੇਬਲ ਨੂੰ ਲੱਗੀ ਗੋਲ਼ੀ, ਇਲਾਜ ਦੌਰਾਨ ਆਇਆ ਹਾਰਟ ਅਟੈਕ, ਹੋਈ ਮੌਤ

ਦੱਸ ਦੇਈਏ ਕਿ ਰਾਜਾ ਅੰਬਰਸਰੀਆ ਵੀਰਵਾਰ ਰਾਤ ਤੱਕ ਆਦਮਪੁਰ ਥਾਣੇ 'ਚ ਕੈਦ ਸੀ। ਸੀ.ਆਈ.ਏ. ਇੰਚਾਰਜ ਪੁਸ਼ਪਬਾਲੀ ਛੁੱਟੀ 'ਤੇ ਸਨ। ਡਿਊਟੀ 'ਤੇ ਮੌਜੂਦ ਸੰਤਰੀ ਦੀ ਲਾਪਰਵਾਹੀ ਕਾਰਨ ਥਾਣੇ ਦਾ ਮੇਨ ਗੇਟ ਖੁੱਲ੍ਹਾ ਰਹਿ ਗਿਆ, ਜਿਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਰਾਜਾ ਉੱਥੋਂ ਭੱਜਣ 'ਚ ਸਫ਼ਲ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਸ ਵੱਲੋਂ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚੋਂ ਅੱਜ ਉਸ ਨੂੰ ਕਾਬੂ ਕਰ ਲਿਆ ਗਿਆ।  

ਇਹ ਵੀ ਪੜ੍ਹੋ- ਪੈਸੇ ਕਮਾਉਣ ਲਈ ਅਪਣਾਇਆ ShortCut, ਕਰਨ ਲੱਗਾ ਹੈਰੋਇਨ ਦੀ ਸਪਲਾਈ, NCB ਦੀ ਟੀਮ ਨੇ ਕੀਤਾ ਕਾਬੂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News