ਮੁਫ਼ਤ ਮਿਲਣ ਵਾਲੀ ਕਣਕ ਜੇਕਰ ਮਾੜੀ ਹੋਵੇ ਤਾ ਵਾਪਸ ਕਰ ਦਿਓ, ਆਪਣੇ ਹੱਕ ਲਈ ਆਵਾਜ਼ ਚੁੱਕੋ - ਬਲਬੀਰ ਸਿੰਘ ਪੰਨੂ

12/31/2022 4:59:06 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਹਰ ਢੰਗ ਨਾਲ ਵਿਕਾਸ ਕਰਨਾ ਚਾਹੁੰਦੇ ਹਨ। ਜਿਨਾਂ ਪਿੰਡਾਂ 'ਚ ਕਾਂਗਰਸ ਜਾ ਅਕਾਲੀ ਸਰਪੰਚ ਸਹੀ ਢੰਗ ਨਾਲ ਪੰਚਾਇਤ ਦਾ ਕੰਮਕਾਜ ਨਹੀਂ ਕਰਦੇ ਉਨ੍ਹਾਂ ਪਿੰਡਾਂ 'ਚ ਆਮ ਇਜਲਾਸ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਪਨਸਪ ਪੰਜਾਬ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਆਪ ਪਾਰਟੀ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਚਾਇਤ ਦੇ ਫ਼ੈਸਲੇ ਲਾਏ ਜਾਣਗੇ। ਉਥੇ ਹੀ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਤਲਵੰਡੀ ਲਾਲ ਸਿੰਘ ਵਿਖੇ ਕਰਵਾਏ ਗਏ ਆਮ ਇਜਲਾਸ ਦੌਰਾਨ ਕਿਹਾ ਕਿ ਹਰ ਪਿੰਡ ਨੂੰ ਪੰਚਾਇਤ ਦੇ ਨਾਲ ਹੀ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ 'ਚ ਪਿੰਡ ਦੇ ਹਰ ਧਰਮ ਦਾ ਬੰਦਾ ਸ਼ਾਮਲ ਹੋਵੇ।  ਉਨ੍ਹਾਂ ਕਿਹਾ ਕਿ ਨਿਰਪੱਖ ਤੌਰ 'ਤੇ ਸਭ ਇਕੱਠੇ ਹੋ ਪਿੰਡ ਦੇ ਵਿਕਾਸ ਲਈ ਕੰਮ ਕਰਨ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ

ਚੇਅਰਮੈਨ ਪੰਜਾਬ ਬਲਬੀਰ ਸਿੰਘ ਪੰਨੂ ਨੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਛਲੇ ਕੁਝ ਸਮੇਂ ਪਹਿਲਾਂ ਜੋ ਪਿੰਡਾਂ 'ਚ ਮੁਫ਼ਤ ਰਾਸ਼ਨ ਲੋੜਵੰਦ ਪਰਿਵਾਰਾਂ ਨੂੰ ਮਿਲ ਰਿਹਾ ਸੀ, ਉਸ 'ਚ ਕਣਕ ਮਾੜੀ ਕੁਆਲਿਟੀ ਦੀ ਆਈ ਸੀ ਅਤੇ ਜੇਕਰ ਹੁਣ ਫਿਰ ਉਸ ਤਰ੍ਹਾਂ ਹੁੰਦਾ ਹੈ ਤਾਂ ਇਹ ਉਨ੍ਹਾਂ ਦਾ ਹੱਕ ਹੈ, ਮਾੜੀ ਕਣਕ ਨਾ ਲੈਣ ਅਤੇ ਉਸਦਾ ਵਿਰੋਧ ਕਰਨ। ਉਥੇ ਹੀ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਲੋਂ ਪਿਛਲੇ ਸਮੇਂ 'ਚ ਇਕ ਰਵਾਇਤ ਬਣਾਈ ਸੀ ਕਿ ਪਿੰਡਾਂ ਦੇ ਸਰਪੰਚ ਐੱਮ.ਐੱਲ.ਏ ਅਤੇ ਮੰਤਰੀਆਂ ਦੇ ਘਰਾਂ 'ਚੋਂ ਹੀ ਤਹਿ ਹੁੰਦੇ ਸਨ, ਪਰ ਹੁਣ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਉਣ ਵਾਲੇ ਸਮੇਂ 'ਚ ਪੰਚਾਇਤ ਚੋਣਾਂ 'ਚ ਪਿੰਡ ਵਾਸੀ ਅਤੇ ਪਿੰਡਾਂ 'ਚ ਹੀ ਲੋਕ ਆਪਣਾ ਸਰਪੰਚ ਤਹਿ ਕਰਨਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News