ਮੀਂਹ ਤੇ ਤੇਜ਼ ਹਵਾਵਾਂ ਨਾਲ ਖ਼ੇਤਾਂ ’ਚ ਵਿਛੀ ਫ਼ਸਲ ਦੇ ਝਾੜ ’ਤੇ ਵੀ ਪਵੇਗਾ ਅਸਰ

03/24/2023 1:51:32 PM

ਬਹਿਰਾਮਪੁਰ (ਗੋਰਾਇਆ)- ਪਿਛਲੇ ਦਿਨੀਂ ਬੇਮੌਸਮੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲਗਭਗ ਸਾਰੀ ਹੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ, ਜਿਸ ਦਾ ਸਿੱਧਾ ਅਸਰ ਕਣਕ ਦੇ ਝਾੜ ’ਤੇ ਪਵੇਗਾ। ਇਸ ਸਬੰਧੀ ਕਿਸਾਨ ਕੁਲਵਿੰਦਰ ਸਿੰਘ ਬਰਿਆਰ, ਬਖਸ਼ੀਸ ਸਿੰਘ ਕੌਹਲੀਆ, ਗੁਰਮੇਜ ਸਿੰਘ ਭਰਥ, ਹਰਦੇਵ ਸਿੰਘ, ਦਮਮੇਜ ਸਿੰਘ ਝਬਕਰਾ, ਪਵਨ ਕੁਮਾਰ ਮਰਾੜਾ, ਹਰਦੇਵ ਸਿੰਘ ਮੁੰਨਣਾਵਾਲੀ, ਮੰਗਲ ਸਿੰਘ ਸ਼ੇਖਾ ਨੇ ਦੱਸਿਆ ਕਿ ਜੋ ਪਿਛਲੇ ਦਿਨੀਂ ਮੀਂਹ ਤੇ ਤੇਜ਼ ਹਵਾਵਾਂ ਨਾਲ ਕਿਸਾਨ ਵਰਗ ਨੂੰ ਵਧੇਰੇ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਝਾੜ ਘੱਟ ਹੋਣ ਕਾਰਨ ਖ਼ਾਸ ਤੌਰ ’ਤੇ ਬੋਨਸ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਪਤਲੀ ਨਾ ਹੋ ਸਕੇ।

ਇਹ ਵੀ ਪੜ੍ਹੋ- ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਡਰੋਨ ਰਾਹੀਂ ਸਰਹੱਦ ਪਾਰ ਸੁੱਟੇ ਹਥਿਆਰ

ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਮਾਰਚ ਤੇ ਅਪ੍ਰੈਲ ਮਹੀਨੇ ਮੌਸਮ ਵਿਚ ਆਈ ਇਕਦਮ ਤਬਦੀਲੀ ਤੇ ਭਾਰੀ ਗਰਮੀ ਕਾਰਨ ਕਣਕ ਦਾ ਦਾਣਾ ਬਿਲਕੁਲ ਸੁੱਕ ਗਿਆ ਸੀ, ਜਿਸ ਕਾਰਨ ਝਾੜ ਬਹੁਤ ਜ਼ਿਆਦਾ ਘੱਟ ਗਿਆ ਸੀ। ਪਿਛਲੇ ਸਾਲ ਕਣਕ ਦਾ ਝਾੜ ਅੱਧਾ ਰਹਿ ਗਿਆ ਸੀ, ਕਣਕ ਦਾ ਝਾੜ ਘੱਟ ਨਿਕਲਣ ਕਾਰਨ ਸੂਬੇ ਵਿਚ ਕਿਸਾਨਾਂ ਨੂੰ ਕਾਫ਼ੀ ਆਰਥਿਕ ਬੋਝ ਹੇਠਾਂ ਆਉਣ ਪਿਆ ਸੀ, ਜੇਕਰ ਇਸ ਸਾਲ ਵੀ ਕਣਕ ਦੇ ਝਾੜ ਵਿਚ ਫ਼ਰਕ ਪੈ ਜਾਂਦਾ ਹੈ ਤਾਂ ਕਿਸਾਨ ਹੋਰ ਕਰਜ਼ੇ ਦੇ ਹੇਠਾਂ ਆਉਣ ਲਈ ਮਜ਼ਬੂਰ ਹੋ ਜਾਵੇਗਾ।

ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News