ਪੰਜਾਬ ਨੇ ਪਾਕਿਸਤਾਨ ਵੱਲ ਫਜ਼ੂਲ ਜਾ ਰਿਹਾ ਪਾਣੀ ਰੋਕਿਆ

Thursday, May 28, 2020 - 12:29 AM (IST)

ਜੁਗਿਆਲ (ਸਮਾਇਲ) : ਮਾਧੋਪੁਰ ਹੈੱਡਕੁਆਟਰ ਤੋਂ ਬੀਤੇ ਦਿਨੀਂ ਗੇਟਾਂ ਦੀ ਰਿਪੇਅਰ ਨੂੰ ਲੈ ਕੇ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦੇ ਵੱਲ ਜਾਣ ਵਾਲਾ ਪਾਣੀ ਰੋਕ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਪਹਿਲਾਂ ਸੂਚਨਾ ਦਿੱਤੇ ਬਿਨਾਂ ਕਠੁਆ ਨਹਿਰ ਅਤੇ ਰਾਵੀ-ਤਵੀ ਨਦੀ ਦਾ ਪਾਣੀ (ਪਾਕਿਸਤਾਨ ਦੇ ਵੱਲ ਜਾਣ ਵਾਲਾ) ਰੋਕ ਦਿੱਤਾ ਹੈ। ਇਸ ਨਾਲ ਝੋਨੇ ਦੀ ਬਿਜਾਈ ਕਰ ਚੁੱਕੇ ਅਤੇ ਉਸ ਦੀ ਤਿਆਰੀ ਕਰ ਰਹੇ ਕਿਸਾਨ ਸੰਕਟ ਵਿਚ ਆ ਗਏ ਹਨ। ਜੰਮੂ-ਕਸ਼ਮੀਰ ਸਿੰਚਾਈ ਵਿਭਾਗ ਨੂੰ ਮਾਮਲਾ ਉਦੋਂ ਸਮਝ ਵਿਚ ਆਇਆ, ਜਦੋਂ ਨਹਿਰਾਂ ਵਿਚ ਅਚਾਨਕ ਪਾਣੀ ਸੁੱਕਣ ਲੱਗਾ।
ਇਸ ਸੰਬੰਧ ਵਿਚ ਚੀਫ ਇੰਜੀਨੀਅਰ ਯੂ.ਬੀ.ਡੀ.ਸੀ. ਜਸਬੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਧੋਪੁਰ ਹੈੱਡਕੁਆਟਰ ਦੇ ਗੇਟਾਂ ਦੀਆਂ ਸਾਲਾਂ ਤੋਂ ਰਿਪੇਅਰ ਨਹੀਂ ਹੋਈ ਸੀ। ਇਸ ਦੀ ਲੀਕੇਜ ਦੇ ਕਾਰਨ ਪਾਕਿਸਤਾਨ ਨੂੰ ਫਜ਼ੂਲ ਵਿਚ ਪਾਣੀ ਜਾ ਰਿਹਾ ਸੀ, ਜਿਸ ਦੇ ਚੱਲਦੇ ਮਾਧੋਪੁਰ ਹੈੱਡਕੁਆਟਰ ਤੋਂ ਜੇ. ਐਂਡ ਕੇ. ਨੂੰ ਜਾਣ ਵਾਲਾ ਪਾਣੀ 10 ਦਿਨਾਂ ਲਈ ਬੰਦ ਕਰ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਮਾਧੋਪੁਰ ਹੈੱਡਕੁਆਟਰ ਦੇ ਕੁਲ 54 ਗੇਟ ਹਨ।


Inder Prajapati

Content Editor

Related News