ਮਲੇਰਕੋਟਲਾ ਦੇ ਨਵਾਬ ਦੇ ਆਖਰੀ ਵੰਸ਼ਜ ਬੇਗਮ ਨੂੰ ਐੱਸ. ਜੀ. ਪੀ. ਸੀ. ਵੱਲੋਂ ਕੀਤਾ ਜਾਵੇਗਾ ਸਨਮਾਨਿਤ
Friday, Feb 03, 2023 - 03:52 PM (IST)
ਅੰਮ੍ਰਿਤਸਰ (ਬਿਊਰੋ)- ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਕਚਹਿਰੀ 'ਚ ਸੁਣਵਾਈ ਵੇਲੇ ਮਲੇਰਕੋਟਲਾ ਦੇ ਨਵਾਬ ਵੱਲੋਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਦੇ ਆਖਰੀ ਵੰਸ਼ਜ ਇਕ ਬੇਗਮ ਨੂੰ ਐੱਸ.ਜੀ.ਪੀ.ਸੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰੋਜੈਕਟਰ ਤੇ CCTV ਸਣੇ ਮਿਡ-ਡੇ-ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਲੇਰਕੋਟਲਾ ਦੇ ਨਵਾਬ ਦੇ ਆਖ਼ਰੀ ਵੰਸ਼ਜ ਬੇਗਮ ਜਿਸਦੀ ਉਮਰ 100 ਸਾਲ ਦੇ ਕਰੀਬ ਹੋ ਚੱਲੀ ਹੈ, ਉਸਨੂੰ ਸਨਮਾਨ ਭੇਂਟ ਕਰਨਗੇ ਅਤੇ ਜਿਸ ਜਗ੍ਹਾ ਦੇ 'ਤੇ ਉਹ ਬੇਗਮ ਰਹਿ ਰਹੀ ਹੈ, ਉਹ ਇਕ ਵਿਰਾਸਤੀ ਹਵੇਲੀ ਹੈ, ਜੋ ਕਿ ਇਸ ਸਮੇਂ ਢੇਰੀ ਹੋ ਗਈ ਹੈ ਅਤੇ ਇਕ ਕਮਰਾ ਹੀ ਬਚਿਆ ਹੈ। ਐੱਸ.ਜੀ.ਪੀ.ਸੀ ਦੇ ਕੁਝ ਅਧਿਕਾਰੀ ਉਸ ਹਵੇਲੀ ਦਾ ਵੀ ਜਾਇਜ਼ਾ ਲੈਣ ਲਈ ਜਾਣਗੇ।
ਇਸ ਦੇ ਨਾਲ ਹੀ ਸਿੱਖ ਫੌਜੀਆਂ ਨੂੰ ਹੈਲਮਟ ਦੇਣ ਦੇ ਮੁੱਦੇ ਉਪਰ ਐੱਸ.ਜੀ.ਪੀ.ਸੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੇ ਨਾਲ ਆਪਣੇ ਅੜੀਅਲ ਰਵਈਏ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ ਜਾਂ ਹੈ ਛੋਟੇ ਸਾਹਿਬਜ਼ਾਦਿਆਂ ਦੇ ਦਿਨ ਨੂੰ ਬਾਲ ਦਿਵਸ ਰੱਖੇ ਜਾਣ ਦੀ ਗੱਲ ਹੋਵੇ, ਕੇਂਦਰ ਸਰਕਾਰ ਹਮੇਸ਼ਾ ਆਪਣਾ ਅੜੀਆਂ ਰਵਈਆ ਹੀ ਅਪਣਾ ਰਹੀ ਹੈ।
ਇਹ ਵੀ ਪੜ੍ਹੋ- ਕਿਰਿਆ ਦੀ ਰਸਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਕਦੇ ਨਾ ਭੁੱਲਣ ਵਾਲਾ ਹਾਦਸਾ
ਉਨ੍ਹਾਂ ਕਿਹਾ ਕਿ ਇਕ ਸਿੱਖ ਦੀ ਦਸਤਾਰ ਹੀ ਉਸਦੀ ਹਿਫ਼ਾਜ਼ਤ ਕਰਦੀ ਹੈ ਅਤੇ ਦਸਤਾਰ ਪੰਜਾਂ ਕਕਾਰਾਂ ਦਾ ਹਿੱਸਾ ਵੀ ਹੈ ਅਤੇ ਸਿੱਖ ਦੀ ਨਿਸ਼ਾਨੀ ਵੀ ਹੈ। ਉਹ ਲਗਾਤਾਰ ਕੇਂਦਰ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਅਤੇ ਦੂਜੀ ਵਲਡ ਵਾਰ ਹੋਈ ਸੀ ਤਾਂ ਉਦੋਂ ਵੀ ਸਿੱਖ ਫੌਜੀਆਂ ਨੇ ਕਿਹਾ ਸੀ ਕਿ ਅਸੀਂ ਹੈਲਮੇਟ ਨਹੀਂ ਪਾਉਣਾ, ਸਾਡੀ ਦਸਤਾਰ ਹੀ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਸਾਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਮੁਆਵਜ਼ਾ ਵੀ ਸਾਨੂੰ ਨਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਪਾਕਿ ਤੋਂ ਆਇਆ ਡਰੋਨ BSF ਨੇ ਗੋਲੀਆਂ ਦਾਗ ਕੇ ਹੇਠਾਂ ਸੁੱਟਿਆ, ਤਿੰਨ ਪੈਕਟ ਹੈਰੋਇਨ ਬਰਾਮਦ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।