ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦਾ ਰੋਸ ਮਾਰਚ 2 ਅਪ੍ਰੈਲ ਨੂੰ
Saturday, Mar 31, 2018 - 02:10 PM (IST)

ਖਡੂਰ ਸਾਹਿਬ (ਕੁਲਾਰ) - ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਜਗਦੀਸ਼ ਕੁਮਾਰ ਜੱਗੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ 2 ਅਪ੍ਰੈਲ ਨੂੰ ਰੋਸ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਦੀ ਅਗਵਾਈ ਪੰਜਾਬ ਚੇਅਰਮੈਨ ਹਰਭਾਗ ਸਿੰਘ ਸੋਨੂੰ ਕੱਲ੍ਹਾ ਵੱਲੋਂ ਕੀਤੀ ਜਾਵੇਗੀ।
ਇਸ ਸਬੰੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਹਰਭਾਗ ਸਿੰਘ ਸੋਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਮਾਣਯੋਗ ਸੁਪਰੀਮ ਕੋਰਟ ਦੇ ਜੱਜ ਵੱਲੋਂ ਐੱਸ.ਸੀ/ਐੱਸ.ਟੀ ਐਕਟ ਖਿਲਾਫ ਜਾਰੀ ਕੀਤੇ ਫੁਰਮਾਨ ਦਾ ਵਿਰੋਧ ਕਰਨ ਲਈ ਰੋਸ ਮਾਰਚ ਕੱਢ ਰਹੇ ਹਨ। ਇਸ ਮਾਰਚ 'ਚ ਵੱਡੀ ਗਿਣਤੀ 'ਚ ਦਲਿਤ ਭਾਈਚਾਰਾ ਹਿੱਸਾ ਲੈ ਕੇ ਵਿਰੋਧ ਪ੍ਰਗਟ ਕਰੇਗਾ।ਇਸ ਮੌਕੇ ਦਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਲਖਬੀਰ ਸਿੰਘ ਲੱਖਾ ਸੀਨੀ.ਮੀਤ ਪ੍ਰਧਾਨ ਮਾਝਾ ਜੋਨ ਆਦਿ ਹਾਜ਼ਰ ਸਨ।