ਨਾਜਾਇਜ਼ ਲੱਗੇ ਟਾਵਰ ਦੇ ਵਿਰੋਧ ’ਚ ਆਏ ਇਲਾਕਾ ਨਿਵਾਸੀ, ਆਪ ਆਗੂਆਂ ਨੂੰ ਸੌਂਪਿਆ ਮੰਗ ਪੱਤਰ

11/28/2022 7:19:43 PM

ਅੰਮ੍ਰਿਤਸਰ (ਅਨਜਾਣ) : ਵਾਰਡ ਨੰ. 45 ਅਧੀਨ ਇਲਾਕਾ ਗੋਕੁਲ ਕਾ ਬਾਗ, 100 ਫੁੱਟੀ ਰੋਡ ਵਿਖੇ ਮੋਬਾਇਕ ਕੰਪਨੀ ਵੱਲੋਂ ਲਗਾਏ ਗਏ ਨਾਜਾਇਜ਼ ਟਾਵਰ ਦੇ ਵਿਰੋਧ ਵਿਚ ਇਲਾਕਾ ਨਿਵਾਸੀਆਂ ਨੇ ਪ੍ਰਦਰਸ਼ਨ ਕਰਦਿਆਂ ਮੀਡੀਆ ਦੀ ਹਾਜ਼ਰੀ ਵਿਚ ਕਾਰਵਾਈ ਦੀ ਮੰਗ ਕੀਤੀ ਹੈ। ਇਲਾਕਾ ਨਿਵਾਸੀਆਂ ਵੱਲੋਂ ਇਸ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਸੰਯੁਕਤ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ ਅਤੇ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸੁਖਬੀਰ ਕੌਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਲਾਕਾ ਨਿਵਾਸੀ ਅਮਰਬੀਰ ਸਿੰਘ, ਕੁਲਦੀਪ ਸਿੰਘ, ਭਗਵੰਤ ਸਿੰਘ, ਜਸਮੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਉਕਤ ਨਾਜਾਇਜ਼ ਲਗਾਏ ਟਾਵਰ ਦੇ ਬਿਲਕੁਲ ਨਜ਼ਦੀਕ ਇਕ ਸਕੂਲ ਅਤੇ ਇਕ ਵੱਡਾ ਹਸਪਤਾਲ ਹੈ, ਜਿਸ ਕਰਕੇ ਇਸ ਟਾਵਰ ‘ਚੋਂ ਨਿਕਲਣ ਵਾਲੀਆਂ ਹਾਨੀਕਾਰਕ ਰੇਡੀਏਸ਼ਨ ਸਕੂਲੀ ਬੱਚਿਆਂ ਅਤੇ ਹਸਪਤਾਲ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਟਾਵਰ ਦੇ ਵਿਰੋਧ ਵਿਚ ਇਕ ਸ਼ਿਕਾਇਤ 18 ਨਵੰਬਰ ਨੂੰ ਨਗਰ-ਨਿਗਮ ਕਮਿਸ਼ਨਰ ਅਤੇ ਮਿਊਨਸੀਪਲ ਟਾਊਨ ਪਲਾਨਰ ਨੂੰ ਵੀ ਦਿੱਤੀ ਹੈ, ਜਿਸ ਉੱਤੇ ਹਾਲੇ ਤਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਸੇ ਕਾਰਨ ਉਨ੍ਹਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਆਹਲੂਵਾਲੀਆ ਅਤੇ ਸੁਖਬੀਰ ਕੌਰ ਨੇ ਭਰਸਾ ਦਿਵਾਇਆ ਹੈ ਕਿ ਇਲਾਕਾ ਵਾਸੀਆਂ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ ਅਤੇ ਉਕਤ ਨਾਜਾਇਜ਼ ਟਾਵਰ ਖਿਲਾਫ ਬਣਦੀ ਕਾਰਵਾਈ ਕਰਵਾਈ ਜਾਵੇਗੀ। ਇਲਾਕਾ ਨਿਵਾਸੀਆਂ ਨੇ ਅਖੀਰ ਵਿਚ ਇਹ ਵੀ ਕਿਹਾ ਕਿ ‘ਆਪ’ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਸਰਕਾਰ ਲੋਕ ਹਿੱਤਾਂ ‘ਤੇ ਪਹਿਰਾ ਦੇਵੇਗੀ ਅਤੇ ਕਿਸੇ ਵੀ ਨਾਜਾਇਜ਼ ਉਸਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਉਕਤ ਨਾਜਾਇਜ਼ ਲੱਗਾ ਟਾਵਰ ਜਿੱਥੇ ਨਾਜਾਇਜ਼ ਉਸਾਰੀ ਨੂੰ ਬੜਾਵਾ ਦੇ ਰਿਹਾ ਹੈ ਉੱਥੇ ਹੀ ਇਸ ਟਾਵਰ ਖਿਲਾਫ ਕਾਰਵਾਈ ਨਾ ਹੋਣਾ ਲੋਕ ਹਿੱਤਾਂ ਦੇ ਉਲਟ ਹੈ। ਇਸ ਮੌਕੇ ਸੁਰਿੰਦਰ ਸਿੰਘ, ਕਰਮਜੀਤ ਸਿੰਘ, ਜਸਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News