ਪਹਿਲੀ ਵਾਰ ਕਿਸੇ ਸਰਕਾਰ ਨੇ ਸਿੱਖਾਂ ਲਈ ਦਿਖਾਈ ਚਿੰਤਾ : ਪ੍ਰੋ. ਸਰਚਾਂਦ ਸਿੰਘ

02/07/2023 1:33:12 PM

ਅੰਮ੍ਰਿਤਸਰ- ਭਾਰਤੀ ਫੌਜ 'ਚ ਸਿੱਖ ਜਵਾਨਾਂ ਲਈ ਹੈਲਮੇਟ ਪਾਉਣ ਦੇ ਹੱਕ 'ਚ ਭਾਜਪਾ ਦੇ ਆਗੂ ਪ੍ਰੋ. ਸਰਚਾਂਦ ਸਿੰਘ ਨੇ ਖੁੱਲ੍ਹ ਕੇ ਦਾਅਵਾ ਕੀਤਾ ਹੈ ਕਿ ਸਿੱਖ ਫੌਜੀ ਪਹਿਲਾਂ ਵੀ ਹੈਲਮੇਟ ਪਾਉਦੇ ਸਨ ਪਰ ਇਹ ਪਹਿਲੀ ਵਾਰ ਹੈ ਕਿ ਭਾਰਤ 'ਚ ਕਿਸੇ ਸਰਕਾਰ ਨੇ ਸਿੱਖਾਂ ਲਈ ਚਿੰਤਾ ਪ੍ਰਗਟਾਈ ਹੈ। ਦੱਸ ਦੇਈਏ ਕਿ ਭਾਜਪਾ ਆਗੂ ਸਰਚਾਂਦ ਸਿੰਘ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਸਿੱਖ ਕੱਟੜਪੰਥੀ ਜਥੇਬੰਦੀ ਦਮਦਮੀ ਟਕਸਾਲ ਦੇ ਬੁਲਾਰੇ ਸਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ 'ਚ ਕਿਸੇ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਲਈ ਵਿਸ਼ੇਸ਼ ਹੈਲਮਟ ਪਾਉਣ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਪਿੰਡ ਹਰਚੋਵਾਲ ਵਿਖੇ ਵੱਡੀ ਵਾਰਦਾਤ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਕੀਤਾ ਦਾਤਰ ਨਾਲ ਹਮਲਾ

ਉਨ੍ਹਾਂ ਕਿਹਾ ਕਿ 'ਕਾਵਰੋ ਐੱਸਸੀਐੱਚ 111ਟੀ' ਹੈਲਮੇਟ ਸਿੱਖ ਸੈਨਿਕਾਂ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਗਿਆ ਸੀ, ਜੋ ਹੁਣ ਤੱਕ ਜੰਗ 'ਚ ਆਧੁਨਿਕ ਹੈੱਡਗੀਅਰ ਅਤੇ ਉਪਕਰਣਾਂ ਦੀ ਵਰਤੋਂ ਕਰਨ 'ਚ ਅਸਮਰੱਥ ਸਨ। ਪਰ ਹੁਣ ਇਹ ਹੈਲਮੇਟ ਉਨ੍ਹਾਂ ਨੂੰ ਹਰ ਪਾਸੇ ਦੀ ਸੁਰੱਖਿਆ ਪ੍ਰਦਾਨ ਕਰ ਸਕਦੇ ਸਨ। ਉਨ੍ਹਾਂ ਕਿਹਾ ਕਿ ਹੈਲਮੇਟ ਦੀ ਵਿਸ਼ੇਸ਼ ਸ਼ਕਲ ਇਸ ਨੂੰ ਸਿੱਖ ਸੈਨਿਕਾਂ ਦੁਆਰਾ ਜੂੜੇ ਦੇ ਉੱਪਰ ਪਹਿਨੇ ਜਾਣ ਵਾਲੇ 'ਪਟਕੇ' ਦੇ ਉੱਪਰ ਪਹਿਨਣ ਦੀ ਆਗਿਆ ਦਿੰਦੀ ਹੈ।

ਇਸ ਬਾਰੇ ਜਦੋਂ SGPC ਦੇ ਦਾਅਵਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖ ਫ਼ੌਜੀਆਂ ਨੇ ਕਦੇ ਵੀ ਜੰਗਾਂ ਦੌਰਾਨ ਹੈਲਮੇਟ ਨਹੀਂ ਪਹਿਨਿਆ। ਇਸ 'ਤੇ ਸਰਚੰਦ ਸਿੰਘ ਨੇ ਕਿਹਾ ਕਿ SGPC ਕੋਲ ਅਧੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਸਾਰ ਜੰਗ ਦੌਰਾਨ ਸਿੱਖ ਫ਼ੌਜੀਆਂ ਨੇ ਹੈਲਮੇਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਸਿੱਖ ਫ਼ੌਜੀ ਜੰਗਾਂ ਦੌਰਾਨ ਹੈਲਮੇਟ ਪਹਿਨਦੇ ਸਨ। ਸਰਚੰਦ ਨੇ ਇਕ ਸਿੱਖ ਇਤਿਹਾਸਕਾਰ ਅਤੇ ਲੇਖਕ ਭਾਈ ਰਤਨ ਸਿੰਘ ਭੰਗੂ ਦੀਆਂ ਲਿਖ਼ਤਾਂ ਦਾ ਹਵਾਲਾ ਦਿੱਤਾ, ਜਿਸ ਨੇ ਜੰਗਾਂ ਦੌਰਾਨ ਸਿੱਖ ਸੈਨਿਕਾਂ ਦੇ ਹੈਲਮੇਟ ਪਹਿਨਣ ਬਾਰੇ ਲਿਖਿਆ ਸੀ।

ਇਹ ਵੀ ਪੜ੍ਹੋ- ਡਾਲਰਾਂ ਦੀ ਚਮਕ ਤੋਂ ਵੱਡੀ ਦੇਸ਼ ਸੇਵਾ! ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਪਹਿਲੀ ਵਾਰ 'ਚ ਪਾਸ ਕੀਤੀ ਅਗਨੀਵੀਰ ਪ੍ਰੀਖਿਆ

ਜ਼ਿਕਰਯੋਗ ਹੈ ਕਿ ਸਿੱਖ ਫ਼ੌਜੀਆਂ ਲਈ 13,000 ਹੈਲਮੇਟ ਪਾਉਣ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਦਾ ਸ਼੍ਰੋਮਣੀ ਕਮੇਟੀ ਅਤੇ ਕੁਝ ਸਿੱਖ ਧਾਰਮਿਕ ਸੰਸਥਾਵਾਂ ਨੇ ਵਿਰੋਧ ਕੀਤਾ ਸੀ, ਜਿਨ੍ਹਾਂ ਨੇ ਹੈਲਮੇਟ ਪਹਿਨਣ ਨੂੰ ਮਰਿਆਦਾ ਦੇ ਵਿਰੁੱਧ ਦੱਸਿਆ ਸੀ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਸਪੱਸ਼ਟ ਕੀਤਾ ਕਿ ਸਿੱਖਾਂ ਵੱਲੋਂ ਹੈਲਮੇਟ ਪਾਉਣ ਦੇ ਮੁੱਦੇ ’ਤੇ ਗੱਲਬਾਤ ਕਰਨ ਦਾ ਕੋਈ ਫ਼ਾਇਦਾ ਨਹੀਂ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News