8 ਹਫ਼ਤੇ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਵਾਪਸ ਨਾ ਪਰਤਣ ਵਾਲਾ ਕੈਦੀ ਗ੍ਰਿਫ਼ਤਾਰ
Tuesday, Jul 08, 2025 - 04:53 PM (IST)

ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਕੈਦੀ ਪੈਰੋਲ ਖਤਮ ਹੋਣ ਤੋਂ ਬਾਅਦ ਵਾਪਸ ਜੇਲ੍ਹ ਨਹੀਂ ਪਰਤਿਆ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਕੈਦੀ ਨੂੰ ਮੁੜ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਹਿੰਮਤ ਸ਼ਰਮਾ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਥਾਣਾ ਚੋਹਲਾ ਸਾਹਿਬ ਵਿਚ ਦਰਜ ਮੁਕੱਦਮਾ ਨੰਬਰ 59/13 ਜ਼ੇਰ ਧਾਰਾ 302 ਆਈ.ਪੀ.ਸੀ. ਅਧੀਨ ਦਰਜ ਮਾਮਲੇ ਵਿਚ ਨਰਿੰਦਰ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਮੁੰਡਾਪਿੰਡ ਨਾਮਜ਼ਦ ਹੈ ਅਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਸਜ਼ਾ ਕੱਟ ਰਿਹਾ ਹੈ ਜੋ ਕਿ 8 ਹਫਤਿਆਂ ਦੀ ਪੈਰੋਲ (ਛੁੱਟੀ) ''ਤੇ ਆਇਆ ਸੀ ਪਰ ਪੈਰੋਲ ਤੋਂ ਬਾਅਦ ਜੇਲ੍ਹ ਵਾਪਸ ਨਹੀਂ ਪਰਤਿਆ। ਜਿਸ ''ਤੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਗੋਇੰਦਵਾਲ ਸਾਹਿਬ ਦੇ ਏ.ਐੱਸ.ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 332 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।