ਪ੍ਰਧਾਨ ਮੰਤਰੀ ਮੋਦੀ ਨੇ ਵਿਨੋਦ ਖੰਨਾ ਦਾ ਜੰਮ ਕੇ ਕੀਤਾ ਗੁਣਗਾਨ

01/03/2019 7:15:20 PM

ਗੁਰਦਾਸਪੁਰ,(ਵਿਨੋਦ)—ਗੁਰਦਾਸਪੁਰ 'ਚ ਭਾਜਪਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵਰਗੀ ਵਿਨੋਦ ਖੰਨਾ ਨੇ ਜ਼ਿਲਾ ਗੁਰਦਾਸਪੁਰ ਨੂੰ ਆਪਣੀ ਕਰਮ ਭੂਮੀ ਮੰਨਿਆ ਸੀ ਅਤੇ ਉਹ ਹਮੇਸ਼ਾਂ ਜ਼ਿਲਾ ਗੁਰਦਾਸਪੁਰ ਨੂੰ ਇਕ ਖੁਸ਼ਹਾਲ ਜ਼ਿਲੇ ਦੇ ਰੂਪ 'ਚ ਵੇਖਣਾ ਚਾਹੁੰਦੇ ਸੀ। ਮੋਦੀ ਨੇ ਕਿਹਾ ਕਿ ਵਿਨੋਦ ਖੰਨਾ ਨੇ ਆਪਣੇ ਕਾਰਜਕਾਲ ਦੌਰਾਨ ਜ਼ਿਲਾ ਗੁਰਦਾਸਪੁਰ 'ਚ ਅਥਾਂਹ ਵਿਕਾਸ ਕੰਮ ਕਰਵਾਏ ਜੋ ਕਿ ਇਕ ਉਦਾਹਰਨ ਹੈ। ਇਸ ਲਈ ਸਾਡਾ ਯਤਨ ਰਹੇਗਾ ਕਿ ਵਿਨੋਦ ਖੰਨਾ ਦੇ ਜ਼ਿਲਾ ਗੁਰਦਾਸਪੁਰ ਨੂੰ ਖੁਸਹਾਲ ਵੇਖਣ ਦੇ ਸੁਪਨੇ ਨੂੰ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਵਲੋਂ ਅਧੂਰੇ ਛੱਡੇ ਗਏ ਵਿਕਾਸ ਕੰਮਾਂ ਨੂੰ ਪੂਰਾ ਕਰੇ। ਉਨ੍ਹਾਂ ਨੇ ਇਸ ਮੌਕੇ 'ਤੇ ਸਿਨੇਕਾਰ ਦੇਵਾਨੰਦ ਦਾ ਨਾਮ ਵੀ ਲਿਆ ਜੋ ਜ਼ਿਲਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। 


Related News