ਬਾਬਾ ਰੋਡੇ ਸ਼ਾਹ ਦੀ ਸਮਾਧ ''ਤੇ ਮਿਲਦੈ ਸ਼ਰਾਬ ਦਾ ਪ੍ਰਸ਼ਾਦ, ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੋਣ ''ਤੇ ਚੜਾਈ ਜਾਂਦੀ ਹੈ ਸ਼ਰਾਬ

03/26/2024 12:59:33 PM

ਗੁਰਦਾਸਪੁਰ (ਗੁਰਪ੍ਰੀਤ)- ਫਤਿਹਗੜ ਚੂੜੀਆਂ-ਮਜੀਠਾ ਰੋਡ 'ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੋਮਾ ਵਡਾਲਾ ਵਿਖੇ ਸਥਿਤ ਬਾਬਾ ਰੋਡੇ ਸ਼ਾਂਹ ਦੇ ਮੇਲਾ ਜੋ ਇਨ੍ਹੀਂ ਦਿਨੀਂ ਹਰ ਸਾਲ ਲੰਮੇਂ ਸਮੇਂ ਤੋਂ ਮਨਾਇਆ ਜਾਂਦਾ ਹੈ । ਉਹ ਹੋਰਨਾਂ ਪੰਜਾਬ ਦੇ ਮੇਲਿਆਂ ਤੋਂ ਬਹੁਤ ਵੱਖ ਹੈ। ਇਸ ਜਗ੍ਹਾ 'ਤੇ ਵੱਖ-ਵੱਖ ਸਮਾਧਾਂ ਹਨ ਜਿੱਥੇ ਕਿ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਲੋਕ ਆਪਣੀਆਂ ਸ਼ਰਧਾ ਭਾਵਨਾਵਾਂ ਨਾਲ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਇਹਨਾਂ ਲੋਕਾਂ ਦਾ ਮਾਨਣਾ ਹੈ ਕਿ ਇਸ ਜਗ੍ਹਾ 'ਤੇ ਜੋ ਵੀ ਆਪਣੀਆਂ ਮਨੋਕਾਮਨਾ ਮੰਗਦਾ ਹੈ ਉਹ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮੁਰਾਦਾਂ ਪੁਰੀਆਂ ਹੋਣ 'ਤੇ ਇਥੇ ਸੰਗਤ ਹਰ ਸਾਲ ਮੇਲੇ 'ਤੇ ਵੱਖ-ਵੱਖ ਬ੍ਰਾਂਡਾ ਅਤੇ ਘਰ ਦੀ ਕੱਢੀ ਸ਼ਰਾਬ ਦਾ ਚੜਾਵਾ ਚੜਾਉਂਦੇ ਹਨ ਅਤੇ ਮੇਲੇ ’ਚ ਆਏ ਹੋਏ ਲੋਕਾਂ ਨੂੰ ਸ਼ਰਾਬ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ।

PunjabKesari

PunjabKesari

ਇਹ ਵੀ ਪੜ੍ਹੋ : ਹੋਲੀ ਮੌਕੇ ਗੁਰਦਾਸਪੁਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਕਿਰਚਾਂ ਮਾਰ ਕੀਤਾ ਕਤਲ

ਲੋਕ ਸ਼ਰਾਬ ਦਾ ਪ੍ਰਸ਼ਾਦ ਪੀ ਕੇ ਵੱਖਰੇ ਹੀ ਰੰਗ ’ਚ ਦਿਖਾਈ ਦਿੰਦੇ ਹਨ ਅਤੇ ਆਪਣੀ ਹੀ ਮਸਤੀ ’ਚ ਭੰਗੜੇ ਪਾ ਕੇ ਬਾਬੇ ਰੋਡੇ ਦਾ ਨਆਰੇ ਲਗਾਉਂਦੇ ਹਨ। ਇਥੇ ਆਏ ਲੋਕਾਂ ਦਾ ਕਹਿਣਾ ਹੈ ਕਿ ਇਸ ਮੇਲੇ ਦੀ ਹਰ ਸਾਲ ਉਹਨਾਂ ਨੂੰ ਤਾਂ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਅਤੇ ਉਹ ਹਰ ਸਾਲ ਆਪਣੇ ਪਰਿਵਾਰ ਨਾਲ ਇਥੇ ਨਤਮਸਤਕ ਹੁੰਦੇ ਹਨ ਅਤੇ ਸ਼ਰਾਬ ਪੀਣ ਦੇ ਸ਼ੌਕੀਨਾ ਲਈ ਇਹ ਮੇਲਾ ਪੰਜਾਬ ਦੇ ਬਾਕੀ ਸਾਰਿਆਂ ਮੇਲਿਆਂ ਨਾਲੋਂ ਖਾਸ ਅਤੇ ਵਖਰਾ ਹੁੰਦਾ ਹੈ। ਭਾਵੇਂ ਕਿ ਦੇਸੀ ਸ਼ਰਾਬ ਗੈਰ ਕਾਨੂੰਨੀ ਮੰਨੀ ਜਾਂਦੀ ਹੈ ਪਰ ਇਥੇ ਸ਼ਰੇਆਮ ਲੋਕ ਦੇਸੀ ਸ਼ਰਾਬ ਲੈਕੇ ਆਉਂਦੇ ਹਨ  ਪੁਲਸ ਵਲੋਂ ਕੋਈ ਰੋਕ ਨਹੀਂ ਹੁੰਦੀ ਅਤੇ ਮੇਲੇ ਦੇ ਚਲਦੇ ਭੀੜ ਹੋਣ ਦੇ ਕਾਰਨ ਪੁਲਸ ਦੀ ਵਿਸ਼ੇਸ਼ ਤੈਨਾਤੀ ਕੀਤੀ ਜਾਂਦੀ ਹੈ । 

PunjabKesari

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News