ਅੰਤਰਰਾਜੀ ਨਾਕਾ ਮਾਧੋਪੁਰ ’ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲਸ ਦੇ ਦਾਅਵੇ ਹੋਏ ਹਵਾ, ਕੀਤੀ ਇਹ ਕੁਤਾਹੀ
Monday, Apr 03, 2023 - 02:59 AM (IST)
ਸੁਜਾਨਪੁਰ (ਜੋਤੀ) : ਪਿਛਲੇ 15 ਦਿਨਾਂ ਤੋਂ ਭਗੌੜੇ ਅੰਮ੍ਰਿਤਪਾਲ ਸਿੰਘ ਅਤੇ ਪੱਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਸ ਵੱਲੋਂ ਸੂਬੇ ’ਚ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਉਥੇ ਹੀ ਜ਼ਿਲ੍ਹਾ ਪਠਾਨਕੋਟ ਪੁਲਸ ਮੁਖੀ ਵੱਲੋਂ ਜਿੱਥੇ ਪੁਲਸ ਅਧਿਕਾਰੀਆਂ ਨੂੰ ਚੌਕੀਆਂ ਦੀ ਸਖ਼ਤੀ ਨਾਲ ਚੈਕਿੰਗ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਵੀ ਚੌਕੀ ਵਿਚ ਤਾਇਨਾਤ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਸੂਬੇ ’ਚ ਜਿੱਥੇ ਦੋਸ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਤੇ ਉਪਰੋਕਤ ਦੋ ਦੋਸ਼ੀਆਂ ਨੂੰ ਵੀ ਫੜਿਆ ਜਾ ਸਕੇ ਤੇ ਸੂਬੇ ਦੀ ਸ਼ਾਂਤੀ ਬਣਾਈ ਰੱਖੀ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਸਾਨਾਂ ਨੂੰ ਕੀਤੀ ਅਹਿਮ ਅਪੀਲ, ਜਾਣੋ ਕੀ ਕਿਹਾ
ਦੂਜੇ ਪਾਸੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਗੇਟਵੇਅ ਮਾਧੋਪੁਰ ਵਿਖੇ ਸਥਿਤ ਅੰਤਰਰਾਜੀ ਨਾਕੇ ’ਤੇ ਆਪਣੇ ਅਧਿਕਾਰੀਆਂ ਦੀ ਹਾਜ਼ਰੀ ’ਚ ਤਾਇਨਾਤ ਜਵਾਨ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਣ ’ਚ ਕੋਈ ਕਸਰ ਨਹੀਂ ਛੱਡ ਰਹੇ ਕਿਹਾ ਜਾਵੇ ਤਾਂ ਇਸ ਕੋਈ ਸ਼ੱਕ ਨਹੀਂ ਹੈ। ਜਿਸ ਦੀ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਸੁਜਾਨਪੁਰ ਥਾਣਾ ਇੰਚਾਰਜ ਅਨਿਲ ਪਵਾਰ ਦੀ ਮੌਜੂਦਗੀ ’ਚ ਜਵਾਨਾਂ ਵੱਲੋਂ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਆਉਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇਕ ਕਾਰ ’ਚੋਂ ਇਕ ਪੁਲਸ ਜਵਾਨ ਵੱਲੋਂ ਤੇਜ਼ਧਾਰ ਹਥਿਆਰ ਨੂੰ ਫੜਿਆ ਗਿਆ ਪਰ ਪਤਾ ਨਹੀਂ ਕਿਉਂ ਜਵਾਨਾਂ ਵੱਲੋਂ ਉਸ ਹਥਿਆਰ ਨੂੰ ਉਨ੍ਹਾਂ ਨੂੰ ਵਾਪਸ ਦਿੰਦਿਆਂ ਗੱਡੀ ਨੂੰ ਜਾਣ ਦਿੱਤਾ, ਜੋ ਕਿ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ ਕਿ ਆਖਿਰ ਪੁਲਸ ਵੱਲੋਂ ਉਨ੍ਹਾਂ ਨੌਜਵਾਨਾਂ ਨੂੰ ਹਥਿਆਰ ਨਾਲ ਅੱਗੇ ਕਿਵੇਂ ਜਾਣ ਦਿੱਤਾ ਗਿਆ, ਜਦਕਿ ਉਹ ਨੌਜਵਾਨ ਇਸ ਹਥਿਆਰ ਦੀ ਆੜ ’ਚ ਕਿਸੇ ਵੀ ਵੱਡੀ ਅਪਰਾਧਿਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ਡਗਆਊਟ ’ਚ ਰਿਸ਼ਭ ਪੰਤ ਦੀ ‘ਮੌਜੂਦਗੀ’!, ਫ਼ੈਨਜ਼ ਦ੍ਰਿਸ਼ ਦੇਖ ਹੋਏ ਭਾਵੁਕ
ਜ਼ਿਕਰਯੋਗ ਹੈ ਕਿ ਉਂਝ ਤਾਂ ਪੁਲਸ ਵੱਲੋਂ ਵਾਹਨਾਂ ’ਤੇ ਲੱਗੇ ਪੁਲਸ ਦੇ ਸਟਿੱਕਰ, ਪ੍ਰੈੱਸ ਆਦਿ ਦੇ ਸਟਿੱਕਰ ਵੀ ਸਾਈਡ ਤੋਂ ਉਤਾਰੇ ਜਾ ਰਹੇ ਹਨ, ਇਨ੍ਹਾਂ ਤਕ ਜਿਨ੍ਹਾਂ ਲੋਕਾਂ ਨੇ ਸੁਰੱਖਿਆ ਲਈ ਗੱਡੀਆਂ ’ਚ ਬੇਸ ਬੈਟਨੁਮਾ ਡੰਡੇ ਆਦਿ ਰੱਖੇ ਹੋਏ ਉਨ੍ਹਾਂ ਨੇ ਵੀ ਕਬਜ਼ੇ ਲੈ ਕੇ ਗੱਡੀਆਂ ਨੂੰ ਛੱਡਿਆ ਜਾ ਰਿਹਾ ਹੈ। ਅਜਿਹੇ ’ਚ ਪੁਲਸ ਉਕਤ ਹਥਿਆਰ ਨਾਲ ਨੌਜਵਾਨਾਂ ਨੂੰ ਛੱਡਣਾ ਕਿਤੇ ਪੰਜਾਬ ਪੁਲਸ ਨੂੰ ਭਾਰੀ ਨਾ ਪੈ ਜਾਵੇ।