ਚੈਕਿੰਗ ਦੌਰਾਨ ਪੁਲਸ ਨੇ ਰੋਕੇ ਮੋਟਰਸਾਈਕਲ ਸਵਾਰ, ਚੈਕਿੰਗ ਦੌਰਾਨ ਨਾਜਾਇਜ਼ ਪਿਸਤੌਲ ਤੇ ਜ਼ਿੰਦਾ ਰੌਂਦ ਹੋਏ ਬਰਾਮਦ
Sunday, Jul 14, 2024 - 08:45 PM (IST)

ਝਬਾਲ (ਨਰਿੰਦਰ)- ਐੱਸ.ਐੱਸ.ਪੀ. ਤਰਨਤਾਰਨ ਦੇ ਹੁਕਮਾਂ ਅਤੇ ਡੀ.ਐੱਸ.ਪੀ. ਤਰਸੇਮ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਝਬਾਲ ਦੀ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਝਬਾਲ ਦੀ ਪੁਲਿਸ ਨੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਨਾਜਾਇਜ਼ 32 ਬੋਰ ਦੇ ਦੇਸੀ ਪਿਸਤੌਲ ਤੇ ਚਾਰ ਜ਼ਿੰਦਾ ਰੌਂਦਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਥਾਣਾ ਝਬਾਲ ਦੀ ਪੁਲਸ ਵੱਲੋਂ ਪੰਜਵੜ ਖੁਰਦ ਮੋੜ 'ਤੇ ਨਾਕਾ ਲਗਾ ਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਕੀਤੀ ਜਾ ਰਹੀ ਸੀ ਕਿ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਆਉਂਦੇ ਹੋਏ ਦਿਖਾਈ ਦਿੱਤੇ। ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਮੋਟਰਸਾਈਕਲ ਦੇ ਕਾਗਜ਼ ਨਹੀਂ ਦਿਖਾ ਸਕੇ, ਜਿਸ 'ਤੇ ਸ਼ੱਕ ਪੈਣ ਕਾਰਨ ਪੁਲਸ ਨੇ ਉਨ੍ਹਾਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ
ਉਕਤ ਨੌਜਵਾਨਾਂ ਦੀ ਪੁੱਛ-ਪੜਤਾਲ ਕਰਨ 'ਤੇ ਉਨ੍ਹਾਂ ਦੀ ਪਛਾਣ ਗੁਰਮੀਤ ਸਿੰਘ ਵਿੱਕੀ ਪੁੱਤਰ ਛਿੰਦਾ ਸਿੰਘ ਵਾਸੀ ਪੱਧਰੀ ਅਤੇ ਵਿਮਲਜੀਤ ਸਿੰਘ ਉਰਫ਼ ਵਿਮਲ ਪੁੱਤਰ ਗੁਰਲਾਲ ਸਿੰਘ ਵਾਸੀ ਲਖਨਾ ਤਪਾ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਬਰਾਮਦ ਹੋਏ ਇੱਕ 32 ਬੋਰ ਦੇ ਦੇਸੀ ਨਾਜਾਇਜ਼ ਰਿਵਾਲਵਰ ਅਤੇ ਚਾਰ ਜ਼ਿੰਦਾ ਰੌਂਦਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਖ਼ਿਲਾਫ਼ ਥਾਣਾ ਝਬਾਲ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e