ਪਾਰਕਿੰਗ ’ਚ ਖੜ੍ਹੇ ਬਿਨਾਂ ਨੰਬਰ ਵਾਲੇ ਵਾਹਨ ਪੁਲਸ ਚੁੱਕ ਕੇ ਲੈ ਗਈ ਥਾਣੇ

Tuesday, Jan 14, 2025 - 01:48 PM (IST)

ਪਾਰਕਿੰਗ ’ਚ ਖੜ੍ਹੇ ਬਿਨਾਂ ਨੰਬਰ ਵਾਲੇ ਵਾਹਨ ਪੁਲਸ ਚੁੱਕ ਕੇ ਲੈ ਗਈ ਥਾਣੇ

ਗੁਰਦਾਸਪੁਰ (ਵਿਨੋਦ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਵੱਲੋਂ ਨਵੇਂ ਬਣੇ ਬੱਸ ਸਟੈਂਡ ’ਤੇ ਯਾਤਰੀਆਂ ਦੇ ਸਾਮਾਨ ਅਤੇ ਬੱਸਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ । ਇਸ ਆਪਰੇਸ਼ਨ ਦੀ ਅਗਵਾਈ ਥਾਣਾ ਮੁਖੀ ਗੁਰਮੀਤ ਸਿੰਘ ਨੇ ਕੀਤੀ। ਇਸ ਦੌਰਾਨ ਬੱਸ ਸਟੈਂਡ ਤੇ ਘੁੰਮ ਰਹੇ ਵੱਖ-ਵੱਖ ਸਮਾਨ ਵੇਚਣ ਵਾਲਿਆਂ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਨਾਲ ਹੀ ਐੱਸ.ਐੱਚ.ਓ ਥਾਣਾ ਸਿਟੀ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਮੁਲਾਜ਼ਮਾਂ ਵੱਲੋਂ ਬੱਸ ਸਟੈਂਡ ਦੀ ਪਾਰਕਿੰਗ ਤੇ ਲੱਗੇ ਦੋ ਪਹੀਆ ਵਾਹਨਾਂ ਮੋਟਰਸਾਈਕਲ ,ਸਕੂਟਰ ਅਤੇ ਸਕੂਟਰੀਆਂ ਨੂੰ ਵਿਸ਼ੇਸ਼ ਤੌਰ ਤੇ ਜਾਂਚਿਆ ਗਿਆ ਤੇ ਬਿਨਾਂ ਨੰਬਰ ਤੋਂ ਪਾਰਕਿੰਗ ਵਿੱਚ ਲੱਗੇ ਇੱਕ ਮੋਟਰਸਾਈਕਲ ,ਇੱਕ ਸਕੂਟਰ ਅਤੇ ਇੱਕ ਐਕਟੀਵਾ ਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਐੱਸ.ਐੱਚ .ਓ ਗੁਰਮੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਲਗਾਤਾਰ ਅਜਿਹੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਵਿਸ਼ੇਸ਼ ਕਰ ਪਾਰਕਿੰਗ ਦੀ ਚੈਕਿੰਗ ਕੀਤੀ ਗਈ ਹੈ ਅਤੇ ਠੇਕੇਦਾਰ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਬਿਨਾਂ ਨੰਬਰ ਤੋਂ ਕਿਸੇ ਵੀ ਗੱਡੀ ਨੂੰ ਪਾਰਕਿੰਗ ਦੇ ਅੰਦਰ ਨਾ ਲੱਗਣ ਦੇਵੇ ਅਤੇ ਪਾਰਕਿੰਗ ਵਿੱਚ ਆਪਣਾ ਵਾਹਨ ਲਗਾਉਣ ਵਾਲੇ ਹਰ ਵਿਅਕਤੀ ਦੀ ਪਹਿਚਾਣ ਅਤੇ ਫੋਨ ਨੰਬਰ ਜ਼ਰੂਰ ਨੋਟ ਕਰੇ ਨਹੀਂ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News