ਗੁਰਦਾਸਪੁਰ ''ਚ ਪੁਲਸ ਨੇ ਕੀਤੀ ਅਚਨਚੇਤ ਚੈਕਿੰਗ, ਰਾਤ 10 ਵਜੇ ਤੱਕ ਪ੍ਰਮੁੱਖ ਬਜ਼ਾਰਾਂ ''ਚ ਫੋਰਸ ਰਹੀ ਤਾਇਨਾਤ

Sunday, Jul 21, 2024 - 06:25 PM (IST)

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ 12 ਜ਼ਿਲ੍ਹਿਆਂ ਦੀ ਪੁਲਸ ਵੱਲੋਂ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਬਜ਼ਾਰਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਪੁਲਸ ਨੇ ਸ਼ਾਮ 6 ਵਜੇ ਤੋਂ ਰਾਤ ਕਰੀਬ 10 ਵਜੇ ਤੱਕ ਸਰਚ ਅਭਿਆਨ ਜਾਰੀ ਰੱਖਿਆ ਜਿਸ ਦੌਰਾਨ ਸਬੰਧਿਤ ਥਾਣਿਆਂ ਦੇ ਮੁਖੀਆਂ ਸਮੇਤ ਹੋਰ ਪੁਲਸ ਅਧਿਕਾਰੀਆਂ ਨੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਵੀ ਕੀਤੀ।

ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰੀਸ਼ ਦਾਯਾਮਾ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਅੰਦਰ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਜਿਸ ਤਹਿਤ ਗੁਰਦਾਸਪੁਰ ਦੇ ਮੇਨ ਬਜ਼ਾਰ ਵਿਚ ਸਿਟੀ ਥਾਣੇ ਦੀ ਪੁਲਸ ਨੇ 4 ਘੰਟੇ ਪੂਰੀ ਮੁਸ਼ਤੈਦੀ ਨਾਲ ਮੌਜੂਦ ਰਹਿ ਕੇ ਕਈ ਦੁਕਾਨਾਂ ਵਿਚ ਪੁੱਛਗਿੱਛ ਕੀਤੀ। ਇਸੇ ਤਰ੍ਹਾਂ ਘੁੰਮਣ ਕਲਾਂ, ਕਲਾਨੌਰ, ਕਾਹਨੂੰਵਾਨ, ਧਾਰੀਵਾਲ, ਪੁਰਾਣਾ ਸ਼ਾਲਾ, ਭੈਣੀ ਮੀਆਂ ਖਾਂ, ਦੀਨਾਨਗਰ, ਬਹਿਰਾਮਪੁਰ, ਦੋਰਾਂਗਲਾ, ਜੌੜਾ ਛੱਤਰਾਂ ਅਤੇ ਤਿੱਬੜ ਦੇ ਬਜ਼ਾਰਾਂ ਵਿਚ ਵੀ ਪੁਲਸ ਨੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੁਲਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੀ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਅਤੇ ਵਰਤੋਂ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਸ ਨੂੰ ਸਹਿਯੋਗ ਦੇਣ।

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News