ਪੁਲਸ ਵੱਲੋਂ 9 ਕਿਲੋ ਭੁੱਕੀ ਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਟਰੱਕ ਚਾਲਕ ਕਾਬੂ

Monday, Jan 20, 2025 - 04:15 PM (IST)

ਪੁਲਸ ਵੱਲੋਂ 9 ਕਿਲੋ ਭੁੱਕੀ ਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਟਰੱਕ ਚਾਲਕ ਕਾਬੂ

ਦੀਨਾਨਗਰ(ਗੋਰਾਇਆ)- ਦੀਨਾਨਗਰ ਪੁਲਸ ਵੱਲੋਂ 09 ਕਿਲੋ 615 ਗ੍ਰਾਮ ਭੁੱਕੀ ਚੂਰਾ ਪੋਸਤ (ਡੋਡੇ), 20 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਟਰੱਕ ਚਾਲਕ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਨੇ ਦੱਸਿਆ ਕਿ ਏ. ਐਸ ਆਈ ਬਲਕਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਨਾਕਾ ਨੈਸ਼ਨਲ ਹਾਈਵੇ ਸਾਹਮਣੇ ਸ਼ੂਗਰ ਮਿੱਲ ਪਨਿਆੜ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਜਦ ਪਠਾਨਕੋਟ ਸਾਇਡ ਵਲੋਂ ਆਇਆ ਰਹੇ ਇੱਕ ਟਰੱਕ ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਤਾਂ ਟਰੱਕ ਦੇ ਕੈਬਿਨ ਅੰਦਰ ਡਰਾਇਵਰ ਸੀਟ ਦੇ ਪਿੱਛੋ ਇੱਕ ਬੋਰੀ ਪਲਾਸਟਿਕ ਦੀ ਬਰਾਮਦ ਹੋਈ।

ਇਹ ਵੀ ਪੜ੍ਹੋ- ਪੰਜਾਬ 'ਚ ਰੇਲ ਯਾਤਰੀਆਂ ਦੀਆਂ ਵਧੀਆਂ ਮੁਸ਼ਕਿਲਾਂ, ਇਹ ਟ੍ਰੇਨਾਂ ਹੋਈਆਂ ਬੰਦ

ਜਿਸਨੂੰ ਖੋਲ ਕੇ ਚੈਕ ਕੀਤਾ ਜਿਸ ਵਿੱਚੋ 09 ਕਿਲੋ 615 ਗ੍ਰਾਮ ਭੁੱਕੀ ਚੂਰਾ ਪੋਸਤ (ਡੋਡੇ) ਅਤੇ ਬੋਰੀ ਵਿਚੋਂ ਇਕ ਕਾਲੇ ਰੰਗ ਦੇ ਮੋਮੀ ਲਿਫਾਫੇ 'ਚੋਂ 20,000/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। ਪੁਲਸ ਵੱਲੋਂ ਮੌਕੇ 'ਤੇ ਹੀ ਟਰੱਕ ਚਾਲਕ ਨੂੰ ਕਾਬੂ ਕਰਕੇ ਉਸ ਖਿਲਾਫ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਮੁਤਾਬਕ ਚਾਲਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸਹੂਰ ਥਾਣਾ ਕਲਾਨੌਰ  ਵਜੋਂ ਦੱਸੀ ਗਈ ਹੈ।

ਇਹ ਵੀ ਪੜ੍ਹੋ-  ਸਦਕੇ ਜਾਈਏ 13 ਸਾਲਾ ਬੱਚੇ ਦੇ, ਅਖਬਾਰ ਵੰਡਣ ਵਾਲੇ ਦਾ ਪੁੱਤ ਬਣਿਆ ਨੈਸ਼ਨਲ ਚੈਂਪੀਅਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News