ਘਰ ’ਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਵੇਚਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
Saturday, Aug 22, 2026 - 10:49 AM (IST)
ਗੁਰਦਾਸਪੁਰ (ਵਿਨੋਦ)- ਘਰ ’ਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਹੇ ਇਕ ਵਿਅਕਤੀ ਨੂੰ ਧਾਰੀਵਾਲ ਪੁਲਸ ਨੇ 22,500 ਮਿ.ਲੀ ਨਾਜਾਇਜ਼ ਜ਼ਹਿਰੀਲੀ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਫੁੱਟਬਾਲ ਖਿਡਾਰੀ ਦਾ ਕਤਲ
ਇਸ ਸਬੰਧੀ ਏ.ਐੱਸ.ਆਈ ਹਰਭਜਨ ਚੰਦ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਨੇੜੇ ਬੱਸ ਸਟੈਂਡ ਧਾਰੀਵਾਲ ਵਿਖੇ ਨਾਕਾ ਲਗਾਇਆ ਸੀ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਰਮੇਸ਼ ਮਸੀਹ ਪੁੱਤਰ ਬਸੀਰ ਮਸੀਹ ਵਾਸੀ ਲੇਹਲ ਜ਼ਹਿਰੀਲੀ ਸ਼ਰਾਬ ਵੇਚਣ ਦਾ ਆਦਿ ਹੈ, ਜੋ ਅੱਜ ਵੀ ਆਪਣੇ ਘਰ ਰਸੋਈ ਵਿਚ ਰੱਖ ਕੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਦ ਇਸ ਬਾਰੇ ਇਤਲਾਹ ਮਿਲਣ ’ਤੇ ਪੁਲਸ ਪਾਰਟੀ ਦੇ ਨਾਲ ਉਕਤ ਦੋਸ਼ੀ ਦੇ ਘਰ ਰੇਡ ਮਾਰੀ ਤਾਂ ਉੱਥੋਂ 22,500 ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਦੌਰਾਨ ਪੁਲਸ ਨੇ ਵਿਅਕਤੀ ਦੇ ਮਾਮਲਾ ਦਰਜ ਕੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ- ਵੱਡੀ ਖਬਰ: ਅੰਮ੍ਰਿਤਸਰ ਦੇ ਹਸਪਤਾਲ ਤੋਂ ਕੈਦੀ ਫਰਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
