ਸਾਲ 2023 ''ਚ ਪੁਲਸ ਦੀਆਂ ਪ੍ਰਾਪਤੀਆਂ, 26 ਸਮੱਗਲਰਾਂ ਦੀਆਂ ਜਾਇਦਾਦਾਂ ਫ੍ਰੀਜ, 3411 ਮੁਲਜ਼ਮ ਕੀਤੇ ਕਾਬੂ
Sunday, Dec 31, 2023 - 12:40 PM (IST)

ਤਰਨਤਾਰਨ (ਰਮਨ ਚਾਵਲਾ)- ਜ਼ਿਲ੍ਹੇ ’ਚ ਸਮੱਗਲਰਾਂ, ਗੈਂਗਸਟਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਸਿਰ ਚੁੱਕਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਜੁਰਮ ਨੂੰ ਖ਼ਤਮ ਕਰਨ ਲਈ ਪੁਲਸ ਨੂੰ ਜਨਤਾ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਨੇ ਸਾਲ 2023 ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਬੂ ਮੁਲਜ਼ਮਾਂ ਦੀ ਜਾਣਕਾਰੀ ਦੇਣ ਸਮੇਂ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਵੇਂ ਸਾਲ ’ਤੇ ਹੋਵੇਗੀ ਹੱਡ ਚੀਰਵੀਂ ਠੰਡ, ਧੁੰਦ ਦੀ ਚਾਦਰ ’ਚ ਲਿਪਟੀ ਰਿਹੇਗੀ ਗੁਰੂ ਨਗਰੀ
14 ਕਰੋੜ ਦੀਆਂ ਜਾਇਦਾਦਾਂ ਫ੍ਰੀਜ਼
ਜ਼ਿਲ੍ਹੇ ਅੰਦਰ ਇਕ ਜਨਵਰੀ ਤੋਂ ਹੁਣ ਤੱਕ 178 ਭਗੌੜਿਆਂ ਤੋਂ ਇਲਾਵਾ ਚੋਰੀ, ਲੁੱਟ, ਕਤਲ, ਸ਼ਰਾਬ, ਗੈਂਗਸਟਰ ਆਦਿ ਸਬੰਧੀ ਕੁੱਲ 3411 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 26 ਨਸ਼ਾ ਤਸਕਰਾਂ ਦੀਆਂ 14 ਕਰੋੜ 15 ਲੱਖ 74 ਹਜ਼ਾਰ 634 ਰੁਪਏ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਗਈਆਂ ਹਨ।
ਕੀ-ਕੀ ਕੀਤਾ ਬਰਾਮਦ
ਇਕ ਸਾਲ ਦੌਰਾਨ ਜ਼ਿਲ੍ਹਾ ਪੁਲਸ ਨੇ 84 ਪਿਸਤੌਲ / 2 ਰਿਵਾਲਵਰ/ 2 ਰਾਈਫਲ (12) ਬੋਰ, 14 ਮੈਗਜ਼ੀਨ, 552 ਕਾਰਟਰੇਜ, 2 ਕਰੋੜ 34 ਲੱਖ 60 ਹਜ਼ਾਰ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਪ੍ਰੇਮ ਵਿਆਹ ਕਰਵਾਉਣ ਦੀ ਮਿਲੀ ਭਿਆਨਕ ਸਜ਼ਾ, 20 ਦੇ ਕਰੀਬ ਲੋਕਾਂ ਨੇ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਡਿਆ
795 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਜ਼ਿਲ੍ਹਾ ਦੇ ਸਮੂਹ ਥਾਣਿਆਂ ’ਚ ਐੱਨ.ਡੀ.ਪੀ.ਐੱਸ ਐਕਟ ਤਹਿਤ ਇਕ ਸਾਲ ਦੌਰਾਨ ਕੁੱਲ 159.440 ਕਿਲੋ ਹੈਰੋਇਨ, 20 ਕਿਲੋ ਅਫੀਮ, 345.65 ਕਿਲੋ ਚੂਰਾ ਪੋਸਤ, 500 ਗ੍ਰਾਮ ਆਈਸ ਅਤੇ 131006 ਨਸ਼ੀਲੇ ਕੈਪਸੂਲ,ਗੋਲੀਆਂ ਬਰਾਮਦ ਕਰਦੇ ਹੋਏ 709 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹੇ ਭਰ ’ਚ ਐਕਸਾਈਜ਼ ਐੱਕਟ ਤਹਿਤ 430 ਕੇਸ ਦਰਜ ਕਰਦੇ ਹੋਏ 379 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 4020 ਲੀਟਰ ਨਾਜਾਇਜ਼ ਸ਼ਰਾਬ, 45 ਹਜ਼ਾਰ 438 ਕਿਲੋ ਲਾਹਨ, 40 ਚਾਲੂ ਭੱਠੀਆਂ, 244 ਲੀਟਰ ਅੰਗਰੇਜੀ ਸ਼ਰਾਬ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ
ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਸ ਵਲੋਂ ਗੈਂਗਸਟਰ ਸਿੱਧੂ ਮੂਸੇਵਾਲਾ ਹੱਤਿਆ ਕਾਂਡ ’ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ, ਸਾਹਿਬ ਸਿੰਘ ਅਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰਦੇ ਹੋਏ 10 ਪਿਸਤੌਲ 32 ਬੋਰ, 3 ਪਿਸਤੌਲ 30 ਬੋਰ, 2 ਪਿਸਤੌਲ 9 ਐੱਮ.ਐੱਮ, 2 ਮੋਟਰ ਸਾਈਕਲ, 5 ਮੋਬਾਇਲ ਫੋਨ, 37500 ਡਰੱਗ ਮਨੀ ਬਰਾਮਦ ਕਰਦੇ ਹੋਏ 35 ਗੈਂਗਸਟਰਾਂ ਦੇ ਗੁਰਗੇ ਗ੍ਰਿਫ਼ਤਾਰ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8