ਗਲਤੀ ਨਾਲ ਜ਼ਹਿਰੀਲੀ ਦਵਾਈ ਖਾਣ ਕਾਰਨ ਦੋ ਨੌਜਵਾਨਾਂ ਦੀ ਮੌਤ

02/22/2019 9:22:14 PM

ਗੁਰਦਾਦਪੁਰ,ਕਲਾਨੌਰ,(ਵਿਨੋਦ/ਮਨਮੋਹਨ) : ਬੀਤੇ ਦਿਨੀਂ ਕਲਾਨੌਰ ਪੁਲਸ ਸਟੇਸਨ ਅਧੀਨ ਪਿੰਡ ਪੰਨਵਾ 'ਚ ਜਿੰਨਾਂ ਦੋ ਨੌਜਵਾਨਾਂ ਨੇ ਜ਼ਹਿਰੀਲੀ ਦਵਾਈ ਖਾ ਲਈ ਸੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਮੁਤਾਬਕ ਇਨ੍ਹਾਂ ਦੋਵਾਂ ਨੇ ਗਲਤੀ ਨਾਲ ਜ਼ਹਿਰੀਲੀ ਦਵਾਈ ਖਾਧੀ ਸੀ।
ਜਾਣਕਾਰੀ ਮੁਤਾਬਕ ਪਿੰਡ ਪੰਨਵਾ ਨਿਵਾਸੀ ਰਮੇਸ ਮਸੀਹ ਪੁੱਤਰ ਰਾਜ ਮਸੀਹ ਅਤੇ ਮੰਨਾ ਮਸੀਹ ਪੁੱਤਰ ਸੁੱਖਾ ਮਸੀਹ ਨੂੰ ਚਿੰਤਾਜਨਕ ਹਾਲਤ 'ਚ ਗੁਰਦਾਸਪੁਰ ਹਸਪਤਾਲ ਲਿਜਾਇਆ ਗਿਆ ਸੀ, ਜਿਥੇ ਇਕ ਦੀ ਮੌਤ ਤਾਂ ਗੁਰਦਾਸਪੁਰ ਹਸਪਤਾਲ 'ਚ ਹੋ ਗਈ ਸੀ। ਜਦਕਿ ਦੂਜੇ ਦੀ ਮੌਤ ਅੰਮ੍ਰਿਤਸਰ ਹਸਪਤਾਲ 'ਚ ਹੋ ਗਈ। ਪੁਲਸ ਮੁਤਾਬਕ ਦੋਵਾਂ ਨੌਜਵਾਨਾਂ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਖਾ ਲਈ ਸੀ, ਜੋ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ।


Related News