ਇੱਕ ਪਿਸਟਲ 32 ਬੋਰ ਨਾਜਾਇਜ਼ ਅਤੇ 3 ਰੋਂਦ 32 ਬੋਰ ਜਿੰਦਾ ਸਮੇਤ ਮੁਲਜ਼ਮ ਕਾਬੂ

09/25/2021 1:56:23 PM

ਕਾਹਨੂੰਵਾਨ (ਜ.ਬ) - ਥਾਣਾ ਕਾਹਨੂੰਵਾਨ ਦੀ ਪੁਲਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਤੋਂ 1 ਪਿਸਟਲ 32 ਬੋਰ ਨਾਜਾਇਜ਼ ਅਤੇ 3 ਰੋਂਦ 32 ਬੋਰ ਜਿੰਦਾ ਬਰਾਮਦ ਕਰਕੇ ਧਾਰਾ 25-54-59 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਗਸ਼ਤ ਦੌਰਾਨ ਮੋੜ ਪਿੰਡ ਜੋਗੀ ਚੀਮਾ ਤੋਂ ਮੁਲਜ਼ਮ ਅਵਤਾਰ ਸਿੰਘ ਉਰਫ ਮਨੂੰ ਪੁੱਤਰ ਸੇਵਾ ਸਿੰਘ ਵਾਸੀ ਜੋਗੀ ਚੀਮਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਇਸ ਦੌਰਾਨ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਪਹਿਨੀ ਹੋਈ ਪੈਂਟ ਦੀ ਖੱਬੀ ਡੱਬ ਵਿਚੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਰੋਂਦ 32 ਬੋਰ ਜ਼ਿੰਦਾ ਬਰਾਮਦ ਹੋਏ। ਪੁਲਸ ਨੇ ਪਿਸਟਲ ਨੂੰ ਆਪਣੇ ਕਬਜ਼ੇ ’ਚ ਲੈ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ।


rajwinder kaur

Content Editor

Related News