1 ਲੱਖ 80 ਹਜ਼ਾਰ ਰੁਪਏ ਦੀਆਂ ਆਨਲਾਈਨ ਠੱਗੀਆਂ ਮਾਰਨ ਵਾਲੀ ਮਹਿਲਾ ਅਤੇ ਵਿਅਕਤੀ ਨਾਮਜ਼ਦ

Friday, Oct 25, 2024 - 04:44 PM (IST)

ਗੁਰਦਾਸਪੁਰ (ਹਰਮਨ)-ਥਾਣਾ ਸਾਇਬਰ ਕਰਾਇਮ ਗੁਰਦਾਸਪੁਰ ਨੇ ਦੋ ਵਿਅਕਤੀਆਂ ਨਾਲ ਆਨਲਾਈਨ 1 ਲੱਖ 80 ਹਜ਼ਾਰ ਰੁਪਏ ਦੀਆਂ ਦੋ ਠੱਗੀਆਂ ਮਾਰੇ ਜਾਣ ਦੇ ਦੋਸ਼ਾਂ ਹੇਠ 2 ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਤਰਸੇਮ ਦਾਸ ਵਾਸੀ ਸ਼ਿਵ ਨਗਰ ਰੇਲਵੇ ਰੋਡ ਕਲੋਨੀ ਦੀਨਾਨਗਰ ਨੇ ਦੱਸਿਆ ਕਿ  15.01.2024 ਨੂੰ ਉਸ ਦੇ ਸਟੇਟ ਬੈਂਕ ਆਫ ਇੰਡੀਆ ਖਾਤਾ ਨੰਬਰ 65079865766 ਵਿੱਚੋਂ 1,20,000/- ਰੁਪਏ ਦਾ ਆਨ-ਲਾਈਨ ਫਰਾਡ ਹੋਇਆ ਸੀ। ਪੁਲਸ ਨੂੰ ਪੜਤਾਲ ਦੌਰਾਨ ਪਤਾ ਲੱਗਾ ਕਿ ਫਰਾਡ ਹੋਈ ਰਕਮ ਬੈਂਕ ਐੱਸ. ਬੀ. ਆਈ. ਦੇ ਖਾਤਾ ਨੰਬਰ 42584550138 ਵਿਚ ਟ੍ਰਾਂਸਫਰ ਹੋਈ ਹੈ ਅਤੇ ਇਹ ਖਾਤਾ ਸਲੋਨੀ ਕੁਮਾਰੀ ਦੇ ਨਾਮ ’ਤੇ ਹੈ ਜਿਸ ਕਾਰਨ ਪੁਲਸ ਨੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ-  ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ

ਇਸੇ ਤਰ੍ਹਾਂ ਪੁਲਸ ਨੂੰ ਦਿਨੇਸ਼ ਕੁਮਾਰ ਵਾਸੀ ਥਾਣਾ ਦੀਨਾਨਗਰ ਨੇ ਦੱਸਿਆ ਕਿ 15.01.2024 ਨੂੰ ਉਸ ਦੇ ਆਈ.ਸੀ.ਆਈ.ਸੀ.ਆਈ.ਬੈਂਕ ਖਾਤਾ ਨੰਬਰ 050101507145 ਵਿੱਚੋਂ 60,000/- ਰੁਪਏ ਦਾ ਆਨਲਾਈਨ ਫਰਾਡ ਹੋਇਆ ਸੀ। ਪੁਲਸ ਨੂੰ ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਰਕਮ ਬੈਂਕ ਆਫ ਮਹਾਰਾਸ਼ਟਰਾ ਦੇ ਖਾਤਾ ਨੰਬਰ 60475419897 ਵਿਚ ਤਬਦੀਲ ਹੋਈ ਹੈ ਅਤੇ ਇਹ ਅਕਾਉਂਟ ਸੰਦੀਪ ਖੁਸ਼ਵਾਹਾ ਦੇ ਨਾਂਅ ’ਤੇ ਹੈ। ਇਸ ਕਾਰਨ ਪੁਲਸ ਨੇ ਉਕਤ ਸਲੋਨੀ ਕੁਮਾਰੀ ਅਤੇ ਸੰਦੀਪ ਖੁਸ਼ਵਾਹਾ ਦੇ ਨਾਮ ’ਤੇ ਪਰਚਾ ਦਰਜ ਕੀਤਾ ਹੈ। ਇਨ੍ਹਾਂ ਵਿਚੋ ਸਲੋਨੀ ਕੁਮਾਰੀ ਬਿਹਾਰ ਨਾਲ ਸਬੰਧਿਤ ਹੈ ਜਦੋਂ ਕਿ ਸੰਦੀਪ ਖੁਸ਼ਵਾਹਾ ਭੋਪਾਲ, ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News