ਕਾਂਗਰਸ ਸਰਕਾਰ ਦੇ ਕੰਮਾਂ ਤੋਂ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਖੁਸ਼: ਭੁੱਲਰ

04/21/2018 11:28:43 AM

ਭਿੱਖੀਵਿੰਡ/ਖਾਲੜਾ  (ਸੁਖਚੈਨ/ਅਮਨ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਹਰੇਕ ਵਰਗ ਨੂੰ ਸਹੂਲਤਾਂ ਮਿਲ ਰਹੀਆਂ ਹਨ, ਜਿਸ ਕਰਕੇ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਾਲ ਖੁਸ਼ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੱਬਡੀ ਐਸ਼ੋਸੈਸਨ ਦੇ ਪ੍ਰਧਾਨ ਸ. ਅਨੂਪ ਸਿੰਘ ਭੁੱਲਰ ਹੋਰਾਂ ਹਲਕਾ ਖੇਮਕਰਨ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।  ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਅੱਜ ਗਰੀਬ ਨੂੰ ਬਿਨਾਂ ਕਿਸੇ ਪਾਰਟੀਬਾਜ਼ ਤੋਂ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ, ਕਿਉਂਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ 'ਚ ਗਰੀਬਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਜੇ ਕੋਈ ਸਹੂਲਤ ਲੈਣੀ ਹੈ ਤਾਂ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਣ ਅਤੇ ਗਰੀਬਾਂ ਨੂੰ ਮਜਬੂਰ ਕਰਕੇ ਸ਼ਾਮਲ ਕੀਤਾ ਜਾਂਦਾ ਸੀ 'ਤੇ ਫਿਰ ਉਸ ਨੂੰ ਕੋਈ ਸਹੂਲਤ ਮਿਲਦੀ ਸੀ ਪੁਰ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀ ਅਤੇ ਜਿਸ ਵੀ ਗਰੀਬ ਦਾ ਹੱਕ ਬਣਦਾ ਹੈ ਉਸ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਅਖੀਰ ਵਿਚ ਕਿਹਾ ਕਿ ਹਲਕਾ ਖੇਮਕਰਨ ਅੰਦਰ ਹੁਣ ਕੋਈ ਵੀ ਲੜਾਈ ਝਗੜਾ ਨਹੀ ਹੋਣ ਦਿੱਤਾ ਜਾਂਦਾ ਅਤੇ ਆਪਸ ਵਿਚ ਭਾਈਚਾਰਕ ਸਾਂਝ ਨੂੰ ਹੀ ਕੈਮ ਕੀਤਾ ਜਾ ਰਿਹਾ ਹੈ, ਕਿਉਂਕਿ ਜਿਸ ਪਿੰਡ ਵਿਚ ਕੋਈ ਵੀ ਝਗੜੇ ਵਾਲੀ ਗੱਲ ਆਉਂਦੀ ਹੈ ਉਸ ਨੂੰ ਰਲ ਮਿਲ ਕੇ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਰਜ ਸਿੰਘ ਧੁੰਨ, ਸੰਦੀਪ ਸਿੰਘ ਕੰਬੋਕੇ,ਮਿਲਖਾ ਸਿੰਘ ਅਲਗੋ ਆਦਿ ਹਾਜ਼ਰ ਸਨ।


Related News