ਸਰਹੱਦ ਪਾਰ : ਪਾਕਿਸਤਾਨ ਦੇ ਲੋਕ ਭਾਰਤ ਦੀਆਂ ਸੁਪਰਹਿੱਟ ਹਿੰਦੀ ਫਿਲਮਾਂ ਦੇ ਗੀਤਾਂ ਦੇ ਹਨ ਦੀਵਾਨੇ

06/10/2023 9:22:00 PM

ਅੰਮ੍ਰਿਤਸਰ (ਕੱਕੜ) : ਸਰਹੱਦ ਪਾਰ ਤੋਂ ਕੁਝ ਮੁਸਲਿਮ ਕੱਟੜਪੰਥੀ, ਜੋ ਹਮੇਸ਼ਾ ਭਾਰਤ ਅਤੇ ਭਾਰਤ ਦੇ ਲੋਕਾਂ ਵਿਰੁੱਧ ਜ਼ਹਿਰ ਉਗਲਦਾ ਰਹਿੰਦੇ ਹਨ , ਉਥੋਂ ਹੀ ਉਥੇ ਦੇ ਲੋਕਾਂ ਦਾ ਮੁਹੱਬਤ ਤੇ ਪਿਆਰ ਉਥੇ ਦੇ ਭਾਰਤ ਵਿਰੋਧੀ ਕੱਟੜਪੰਥੀਆਂ ਦੇ ਮੂੰਹ ’ਤੇ ਇਕ ਚਪੇੜ ਹੈ। ਜ਼ਿਕਰਯੋਗ ਹੈ ਕਿ ਸਰਹੱਦ ਪਾਰ ਤੋਂ ਪਾਕਿਸਤਾਨੀ ਗੀਤਾਂ ਨਾਲੋਂ ਭਾਰਤੀ ਫਿਲਮੀ ਗੀਤ ਜ਼ਿਆਦਾ ਸੁਣੇ ਤੇ ਗੁਣਗਨਾਏ ​​ਜਾਂਦੇ ਹਨ ਅਤੇ ਪਾਕਿਸਤਾਨ ਦੇ ਜ਼ਿਆਦਾਤਰ ਖੁਸ਼ੀ ਦੇ ਪ੍ਰੋਗਰਾਮਾਂ ਵਿਚ ਭਾਰਤ ਦੀਆਂ ਸੁਪਰਹਿੱਟ ਹਿੰਦੀ ਫਿਲਮਾਂ ਦੇ ਗੀਤ ਤੇ ਭਾਰਤ ਦੇ ਮਸ਼ਹੂਰ ਫਿਲਮੀ ਗਾਇਕਾਂ ਦੀਆਂ ਆਵਾਜ਼ਾਂ ਚਾਰੇ ਪਾਸੇ ਗੂੰਜਦੀਆਂ ਹਨ। ਗੌਰਤਲਬ ਹੈ ਕਿ ਪਾਕਿਸਤਾਨ ਦੇ ਯੂ-ਟਿਊਬ ਚੈਨਲ ਅਤੇ ਹੋਰ ਟੀ. ਵੀ. ਚੈਨਲ ’ਤੇ ਪ੍ਰਸਾਰਿਤ ਹੋਣ ਵਾਲੇ ਕਈ ਪ੍ਰੋਗਰਾਮਾਂ ਵਿਚ ਭਾਰਤ ਦੇ ਫਿਲਮੀ ਇਤਿਹਾਸ ਦੀ ਵਿਆਖਿਆ ਤੇ ਭਾਰਤ ਦੀਆਂ ਸੁਪਰਹਿੱਟ ਹਿੰਦੀ ਫਿਲਮਾਂ ਦੇ ਗੀਤ ਸੁਣੇ ਜਾਂਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੇ ਕੁਝ ਕੱਟੜਪੰਥੀ ਲੋਕ ਤੇ ਸਿਆਸਤਦਾਨ, ਜਿਨ੍ਹਾਂ ਦੀ ਸੋਚ ਹਮੇਸ਼ਾ ਭਾਰਤ ਵਿਰੋਧੀ ਰਹੀ ਹੈ, ਪਾਕਿਸਤਾਨ ਦੇ ਬਹੁਗਿਣਤੀ ਲੋਕਾਂ ਦਾ ਭਾਰਤ ਲਈ ਜੋ ਪਿਆਰ ਹੈ, ਨੂੰ ਘੱਟ ਨਹੀਂ ਕਰ ਸਕਦੇ। ਜਾਣਕਾਰੀ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਕਈ ਸ਼ਹਿਰਾਂ ’ਚ ਬੈਂਡ-ਬਾਜਾ ਮਾਸਟਰ ਖੁਸ਼ੀ ਦੇ ਮੌਕਿਆਂ ’ਤੇ ਹਮੇਸ਼ਾ ਭਾਰਤ ਦੀਆਂ ਸੁਪਰਹਿੱਟ ਹਿੰਦੀ ਫਿਲਮਾਂ ਦੀਆਂ ਧੁਨਾਂ ਵਜਾਉਂਦੇ ਹਨ ਅਤੇ ਉਨ੍ਹਾਂ ਨੂੰ ਪ੍ਰੋਗਰਾਮ ਬੁੱਕ ਕਰਨ ਵਾਲੇ ਵੀ ਭਾਰਤੀ ਗੀਤ ਵਜਾਉਣ ਲਈ ਕਹਿੰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਉਥੋਂ ਦੇ ਲੋਕਾਂ ਨੇ ਆਪਣੇ ਮੋਬਾਈਲ ਦੀਆਂ ਰਿੰਗਟੋਨਾਂ ਵੀ ਭਾਰਤੀ ਸੁਪਰਹਿੱਟ ਹਿੰਦੀ ਫਿਲਮਾਂ ਦੇ ਗੀਤਾਂ ਵਾਲੀਆਂ ਲਾਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਰਾਜਪਾਲ ਵੱਲੋਂ ਵਾਰ-ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਉਠਾਏ

ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਕਿਸਤਾਨ ਦੀ ਭਾਰਤ ਪ੍ਰਤੀ ਕੁੜੱਤਣ ਸਮੁੰਦਰ ਵਿਚ ਤੇਲ ਦੀ ਇਕ ਬੂੰਦ ਵਾਂਗ ਹੈ, ਜਿਵੇਂ ਸਮੁੰਦਰ ਵਿਚ ਤੇਲ ਦੀ ਬੂੰਦ ਪਾਉਣ ਤੋਂ ਬਾਅਦ ਵੀ ਉਹ ਸਮੂੰਦਰ ਵਿਚ ਨਹੀਂ ਮਿਲਦੀ, ਉਸੇ ਤਰ੍ਹਾਂ ਪਾਕਿਸਤਾਨ ਦੇ ਕੁਝ ਕੁ ਕੱਟੜਪੰਧੀਆਂ ਦੀ ਕੁੜਤਣ ਵੀ ਪਾਕਿਸਤਾਨ ਦੇ ਲੋਕਾਂ ਦਾ ਭਾਰਤ, ਭਾਰਤ ਦੇ ਮਸ਼ਹੂਰ ਫਿਲਮੀ ਗਾਇਕਾਂ ਪ੍ਰਤੀ ਰਵੱਈਆ ਨਹੀਂ ਬਦਲ ਸਕਦੀ। ਭਾਰਤੀ ਸੰਗੀਤ ਅੱਜ ਵੀ ਪਾਕਿਸਤਾਨ ਦੇ ਹਰ ਕੋਨੇ ਵਿਚ ਸੁਣਿਆ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਦੇ ਲੋਕ ਭਾਰਤ, ਭਾਰਤ ਦੀ ਸਰਕਾਰ, ਸਰਕਾਰ ਦੇ ਸੰਗੀਤ ਦੀ ਇੱਜ਼ਤ ਕਰਦੇ ਹਨ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪਾਕਿਸਤਾਨ ਵਿਚ ਭਾਰਤ ਵਿਰੁੱਧ ਕੁੜੱਤਣ ਨੂੰ ਵਧਾਉਣ ਵਾਲਿਆਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।

ਇਹ ਵੀ ਪੜ੍ਹੋ : ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ’ਚ ਬੈਠਕ, ਸਿਨੇਮਾ ਦਾ ਲਾਇਸੈਂਸ ਰੀਨਿਊ ਕਰਵਾਉਣ ਦੀ ਮਿਲੇਗੀ ਸਹੂਲਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News