ਗੁਜਰਾਤ ਦੇ ਲੋਕ ਬਣਾਉਣਗੇ ‌‘ਆਪ’ ਦੀ ਸਰਕਾਰ : ਬਲਬੀਰ ਪੰਨੂੰ

Monday, Dec 05, 2022 - 12:07 PM (IST)

ਗੁਜਰਾਤ ਦੇ ਲੋਕ ਬਣਾਉਣਗੇ ‌‘ਆਪ’ ਦੀ ਸਰਕਾਰ : ਬਲਬੀਰ ਪੰਨੂੰ

ਅਲੀਵਾਲ (ਸ਼ਰਮਾ)- ਗੁਜਰਾਤ ਅੰਦਰ ਦੂਜੇ ਗੇੜ ’ਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਗੁਜਰਾਤ ਦੇ ਲੋਕ ਇਸ ਵਾਰ ਗੁਜਰਾਤ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਝਾੜੂ ਦਾ ਬਟਨ ਦਬਾਉਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਰਦਿਆਂ ਕਿਹਾ ਕਿ ਪੰਜਾਬ ਅਤੇ ਦਿੱਲੀ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਸਫ਼ਲ ਹੋਣ 'ਤੇ ਹੀ ਗੁਜਰਾਤ ਦੇ ਲੋਕਾਂ ਦਾ ਮਨ ਬਣਇਆ ਹੈ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਗੁਜਰਾਤ ਅੰਦਰ ਚੋਣ ਪ੍ਰਚਾਰ ਕੀਤਾ ਗਿਆ।

ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਚੇਅਰਮੈਨ ਪੰਨੂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਹੀ ਪਤਾ ਲੱਗ ਰਿਹਾ ਸੀ ਕਿ ਗੁਜਰਾਤ ਦੇ ਲੋਕ ਇਸ ਵਾਰ ਕਿਸੇ ਹੋਰ ਪਾਰਟੀ ਨੂੰ ਨਹੀਂ ਬਲਕਿ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਅਤੇ ਦਿੱਲੀ 'ਚ ਮਿਲਣ ਵਾਲੀਆਂ ਸਹੂਲਤਾਂ ਲੈਣਗੇ। ਹੁਣ ਆਉਂਣ ਵਾਲੇ ਨਤੀਜਿਆਂ 'ਚ ਹੀ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਫਤਵਾ ਦੇ ਕੇ ਸਰਕਾਰ ਬਣਾ ਰਹੇ ਹਨ।

ਇਹ ਵੀ ਪੜ੍ਹੋ- ਰਈਆ ਤੋਂ ਵੱਡੀ ਖ਼ਬਰ, ਭਾਣਜੇ ਨੇ ਕਿਰਚ ਮਾਰ ਕੇ ਕੀਤਾ ਮਾਸੜ ਦਾ ਕਤਲ

ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਘੇੜਾ, ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਖੁਸਰ, ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਹਰਦੀਪ ਸਿੰਘ ਦਮੋਦਰ, ਕੁਲਵਿੰਦਰ ਸਿੰਘ ਕਿੰਦਾ ਕੋਟਮਜਲਸ, ਮਲਕੀਅਤ ਸਿੰਘ ਕੋਟਲਾ ਬਾਮਾ ਆਦਿ ਹਾਜ਼ਰ ਸਨ।
 


author

Shivani Bassan

Content Editor

Related News