ਪਠਾਨਕੋਟ ਵਿਖੇ ਕੀਤੀ ਗਈ ਬਰਡ ਫਲੂ ਬੀਮਾਰੀ ਦੇ ਰੋਕਥਾਮ ਦੀਆਂ ਤਿਆਰੀਆਂ ਦੀ ਸਮੀਖਿਆ

01/12/2021 2:55:34 PM

ਪਠਾਨਕੋਟ (ਅਦਿਤਿਆ) - ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ‌ ਸ੍ਰੀ ਵੀ. ਕੇ. ਜੰਜਵਾ ਅਤੇ ਡਾਇਰੈਕਟਰ ਡਾਕਟਰ ਹਰਬਿੰਦਰ ਸਿੰਘ ਕਾਹਲੋਂ ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਬਾਜਵਾ ਦੀਆਂ ਹਦਾਇਤਾਂ ’ਤੇ‌ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ‌, ਬਠਿੰਡਾ‌‌ ਵਿਖੇ ਪੁੱਜੇ। ਉਨ੍ਹਾਂ ਨੇ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਡਾਈਰੈਕਟਰਾਂ, ਨੋਡਲ ਅਫ਼ਸਰਾ ਅਤੇ ਰੈਪਿਡ‌ ਰਿਸਪਾਊਂਸ ਟੀਮਾਂ ਦੇ ਮੁਖੀਆ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਨੇ ਟੀਮਾਂ ਦੇ ਮੁਖੀਆਂ ਨੂੰ ਬਰਡ ਫਲੂ ਬੀਮਾਰੀ ਦੀ ਰੋਕਥਾਮ ਲ‌ਈ ਹਦਾਇਤਾਂ ਜਾਰੀ ਕੀਤੀਆਂ। 

ਪੜ੍ਹੋ ਇਹ ਵੀ ਖ਼ਬਰ - Lohri/Makar Sankranti 2021: ਲੋਹੜੀ ਤੇ ਮਕਰ ਸੰਕ੍ਰਾਂਤੀ ਮੌਕੇ ਜਾਣੋ ਕਿਨ੍ਹਾਂ ਚੀਜ਼ਾਂ ਨੂੰ ਦਾਨ ਕਰਨਾ ਹੁੰਦੈ ਸ਼ੁੱਭ ਤੇ ਅਸ਼ੁੱਭ 

ਵਧੀਕ ਮੁੱਖ ਸਕੱਤਰ ਵੀ.ਕੇ. ਜੰਜਵਾ ਅਤੇ ਡਾ. ਕਾਹਲੋਂ ਨੇ ਕਿਹਾ ਕਿ ਪੰਜਾਬ ਵਿਚ ਅਜੇ ਤੱਕ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਲ‌ਈ ਪੋਲਟਰੀ ਫਾਰਮਰ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਉਨ੍ਹਾਂ ਨੇ ਪੋਲਟਰੀ ਫਾਰਮਰ ਨੂੰ ਪੋਲਟਰੀ ਫਾਰਮਾ ਵਿੱਚ ਸਾਫ-ਸਫ਼ਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਫ਼-ਸਫ਼ਾਈ ਰੱਖਣ ਨਾਲ ਕ‌ਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਜਾਣੋ ਠੰਡ ਦੇ ਮੌਸਮ 'ਚ ਕਿਉਂ ਜ਼ਿਆਦਾ ਹੁੰਦੇ ਨੇ 'ਦਿਲ ਦੇ ਰੋਗ', ਬਚਾਅ ਕਰਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਫਾਜ਼ਿਲਕਾ ਵਿਚ ਚੱਲ ਰਹੇ ਸਾਹੀਵਾਲ ਪ੍ਰਾਜੈਕਟ ਦੇ ਕੰਮਾਂ ਬਾਰੇ ਵੈਟਨਰੀ ਅਫ਼ਸਰਾਂ ਅਤੇ ਵੈਟਨਰੀ ਇੰਸਪੈਕਟਰਾਂ ਤੋਂ ਵਿਸਥਾਰ ਪੂਰਵਕ ਜਾਣਕਾਰੀ ਲ‌ਈ। ਇਸ ਪ੍ਰਾਜੈਕਟ ਵਿਚ ਕੰਮ‌ ਕਰ ਰਹੇ ਵੈਟਨਰੀ ਅਫਸਰਾਂ ਤੇ ਵੈਟਨਰੀ ਇੰਸਪੈਕਟਰਾਂ ਨੂੰ ਸ੍ਰੀ ਜੰਜਵਾ ਅਤੇ ਡਾਕਟਰ ਹਰਬਿੰਦਰ ਸਿੰਘ‌ ਕਾਹਲੋਂ ਨੇ ਵਿਭਾਗ ਵੱਲੋਂ ਮੋਬਾਇਲ ਫੋਨ ਵੀ ਵੰਡੇ ਤਾਂ ਕਿ ਇਸ ਪ੍ਰਾਜੈਕਟ ਦਾ ਕੰਮਕਾਰ ਹੋਰ ਵੀ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਡਾਇਰੈਕਟਰ ਡੇਅਰੀ ਸਰਦਾਰ ਕਰਨੈਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


rajwinder kaur

Content Editor

Related News