ਕਾਰ ’ਚ ਪਿਛਲੀ ਸੀਟ ’ਤੇ ਬੈਠੀ ਸਵਾਰੀ ਵੀ ਜ਼ਰੂਰ ਲਗਾਏ ਸੀਟ ਬੈਲਟ: ਟੈਫ੍ਰਿਕ ਪੁਲਸ
Thursday, Jul 18, 2024 - 06:24 PM (IST)
ਗੁਰਦਾਸਪੁਰ (ਹਰਮਨ)- ਅੱਜ ਟੈਫ੍ਰਿਕ ਪੁਲਸ ਐਜੂਕੇਸ਼ਨ ਸੈਲ ਵੱਲੋਂ ਟੈਕਸੀ ਸਟੈਂਡ ਜਹਾਜ਼ ਚੋਂਕ ਵਿਖੇ ਟੈਕਸੀ ਮਾਲਕਾਂ ਚਾਲਕਾਂ ਤੇ ਆਮ ਪਬਲਿਕ ਨੂੰ ਸ਼ਾਮਲ ਕਰਕੇ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਟੈਕਸੀ ਮਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੀ ਸੀਟ ਉਪਰ ਬੈਠੀ ਸਵਾਰੀ ਨੂੰ ਵੀ ਸੀਟਬੈਲਟ ਲਗਾਉਣੀ ਜ਼ਰੂਰੀ ਹੈ। ਜੇਕਰ ਕੋਈ ਸਵਾਰੀ ਟੈਕਸੀ ਕਿਰਾਏ ’ਤੇ ਲੈ ਕੇ ਪਿਛਲੀ ਸੀਟ ’ਤੇ ਬੈਲਟ ਨਹੀਂ ਲਗਾਉਂਦੀ ਤਾਂ ਟ੍ਰੈਫਿਕ ਚਲਾਨ ਹੋਣ ’ਤੇ ਜੁਰਮਾਨਾ ਸਵਾਰੀ ਖੁਦ ਦੇਵੇਗੀ।
ਇਹ ਵੀ ਪੜ੍ਹੋ- ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼
ਉਨ੍ਹਾਂ ਸੀਟ ਬੈਲਟ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਨਾਲ ਹੀ ਨਾਬਾਲਗ ਬੱਚਿਆਂ ਦੇ ਹੋਣ ਵਾਲੇ ਚਲਾਨ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਐਕਸੀਡੈਂਟ ਪੀੜਤ ਵਿਅਕਤੀ ਦੀ ਮਦਦ ਲਈ ਫ਼ਰਿਸ਼ਤੇ ਸਕੀਮ ਬਾਰੇ ਜਾਗਰੂਕ ਕੀਤਾ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਇਸ ਸੈਮੀਨਾਰ ਵਿੱਚ ਏ. ਐੱਸ. ਆਈ ਅਮਨਦੀਪ ਸਿੰਘ, ਏ. ਐੱਸ. ਆਈ ਸੁਭਾਸ਼ ਚੰਦਰ, ਬਲਵਿੰਦਰ ਸਿੰਘ, ਹਰਭਜਨ ਸਿੰਘ ਅਤੇ ਅਮਰਜੀਤ ਸ਼ਰਮਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਦੀ ਰੇਡ ਦੇਖ 2 ਥਾਈ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8