ਅੰਮ੍ਰਿਤਸਰ ਏਅਰਪੋਰਟ ’ਤੇ ‘ਯਾਤਰੀ ਸੁਵਿਧਾ ਦਿਵਸ-2026’ ਦਾ ਸ਼ਾਨਦਾਰ ਆਯੋਜਨ

Tuesday, Jun 16, 2026 - 02:17 PM (IST)

ਅੰਮ੍ਰਿਤਸਰ ਏਅਰਪੋਰਟ ’ਤੇ ‘ਯਾਤਰੀ ਸੁਵਿਧਾ ਦਿਵਸ-2026’ ਦਾ ਸ਼ਾਨਦਾਰ ਆਯੋਜਨ

ਅੰਮ੍ਰਿਤਸਰ(ਇੰਦਰਜੀਤ)- ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਏਅਰਪੋਰਟ ਅਥਾਰਟੀ ਵੱਲੋਂ ‘ਯਾਤਰੀ ਸੁਵਿਧਾ ਦਿਵਸ 2026’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਯਾਤਰੀਆਂ ਨਾਲ ਤਾਲਮੇਲ ਮਜ਼ਬੂਤ ਕਰਨਾ ਅਤੇ ਕਰਮਚਾਰੀਆਂ ਦੇ ਯਤਨਾਂ ਨੂੰ ਸਨਮਾਨਿਤ ਕਰਨਾ ਸੀ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਪੁਲਸ ਦੀ ਅੰਮ੍ਰਿਤਸਰ 'ਚ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਪ੍ਰਮੁੱਖ ਗਤੀਵਿਧੀਆਂ ਅਤੇ ਉਪਲੱਬਧੀਆਂ

ਯਾਤਰੀ ਸਨਮਾਨ ਤੇ ਸੱਭਿਆਚਾਰਕ ਸਮਾਗਮ : ਹਵਾਈ ਅੱਡੇ ’ਤੇ ਪਹੁੰਚਣ ਵਾਲੇ 325 ਅਤੇ ਰਵਾਨਾ ਹੋਣ ਵਾਲੇ 390 ਯਾਤਰੀਆਂ ਦਾ ਰਵਾਇਤੀ ਤਿਲਕ ਲਾ ਕੇ ਅਤੇ ਚਾਕਲੇਟਾਂ ਦੇ ਕੇ ਸਵਾਗਤ ਕੀਤਾ ਗਿਆ। ਚੈੱਕ-ਇਨ ਖੇਤਰ ’ਚ 10 ਭੰਗੜਾ ਕਲਾਕਾਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਰਵਾਨਗੀ ਤੇ ਆਗਮਨ ਖੇਤਰਾਂ ’ਚ ਵਿਸ਼ੇਸ਼ ‘ਸੈਲਫੀ ਬੂਥ’ ਖਿੱਚ ਦਾ ਕੇਂਦਰ ਰਹੇ।

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...

ਵਾਤਾਵਰਣ ਸੰਭਾਲ : ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਵਿਹੜੇ ’ਚ 150 ਬੂਟੇ ਲਾਏ ਗਏ ਅਤੇ ਯਾਤਰੀਆਂ ਨੂੰ 90 ਬੂਟੇ ਵੰਡੇ ਗਏ।

ਖਪਤਕਾਰ ਸੇਵਾਵਾਂ ਤੇ ਮੈਡੀਕਲ ਕੈਂਪ : ‘ਉਡਾਨ ਯਾਤਰੀ ਕੈਫੇ’ ’ਚ ਫੀਡਬੈਕ ਮੁਹਿੰਮ ਚਲਾਈ ਗਈ। ਲੱਗਭਗ 105 ਯਾਤਰੀਆਂ ਨੇ ਮੈਡੀਕਲ ਕੈਂਪ ਦਾ ਲਾਭ ਲਿਆ। 50 ਵਪਾਰਕ ਵਾਹਨ ਚਾਲਕਾਂ ਲਈ ਮੁਫਤ ਨੇਤਰ ਜਾਂਚ ਕੈਂਪ ਲਾਇਆ ਗਿਆ ਅਤੇ ਖੂਨਦਾਨ ਕੈਂਪ ’ਚ 13 ਯੂਨਿਟ ਖੂਨ ਇਕੱਠਾ ਹੋਇਆ।

ਕਰਮਚਾਰੀਆਂ ਦਾ ਸਨਮਾਨ : ਭਾਰਤੀ ਹਵਾਈ ਅੱਡਾ ਅਥਾਰਟੀ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.), ਏਅਰਲਾਈਨਾਂ, ਗ੍ਰਾਊਂਡ ਹੈਂਡਲਿੰਗ ਏਜੰਸੀਆਂ ਅਤੇ ਹਾਊਸਕੀਪਿੰਗ ਸੇਵਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ 23 ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਸੰਚਾਲਕੀ ਕੁਸ਼ਲਤਾ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।

ਰਾਸ਼ਟਰਭਗਤੀ ਤੇ ਯੂਥ ਆਊਟਰੀਚ : ਇਸ ਪ੍ਰੋਗਰਾਮ ’ਚ 160 ਯਾਤਰੀਆਂ ਤੇ ਸਟਾਫ ਨੇ ਭਾਗ ਲਿਆ। 50 ਵਿਦਿਆਰਥੀਆਂ ਨੂੰ ਹਵਾਈ ਅੱਡੇ ਦਾ ਪ੍ਰਸ਼ਾਸਨਿਕ ਦੌਰਾ ਕਰਵਾਇਆ ਗਿਆ ਅਤੇ ਬੱਚਿਆਂ ਦੇ ਡਰਾਇੰਗ ਮੁਕਾਬਲੇ ’ਚ 25 ਭਾਗੀਦਾਰਾਂ ਨੇ ਹਿੱਸਾ ਲਿਆ।

ਕੁਨੈਕਟੀਵਿਟੀ ’ਚ ਵਿਸਥਾਰ : ਜੇਵਰ (ਨੋਇਡਾ) ਅੰਮ੍ਰਿਤਸਰ ਸਿੱਧੀ ਉਡਾਣ ਸੇਵਾ ਸ਼ੁਰੂ

ਏਅਰਪੋਰਟ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜੇਵਰ (ਨੋਇਡਾ) ਅਤੇ ਅੰਮ੍ਰਿਤਸਰ ਵਿਚਾਲੇ ਨਵੀਂ ਰੋਜ਼ਾਨਾ ਸਿੱਧੀ ਉਡਾਣ ਸੇਵਾ ਦਾ ਅਧਿਕਾਰਕ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਪੰਜਾਬ ਅਤੇ ਐੱਨ. ਸੀ. ਆਰ. ਦੇ ਯਾਤਰੀਆਂ ਨੂੰ ਸੁਵਿਧਾਜਨਕ ਬਦਲ ਦੇਵੇਗੀ। ਡਾਇਰੈਕਟਰ ਭੁਪਿੰਦਰ ਸਿੰਘ ਅਤੇ ਸੀਨੀਅਰ ਪ੍ਰਬੰਧਨ ਅਧਿਕਾਰੀ ਨਿਧੀ ਵਰਮਾ ਨੇ ਕਿਹਾ ਕਿ ‘ਯਾਤਰੀ ਸੁਵਿਧਾ ਦਿਵਸ’ ਸੇਵਾਵਾਂ ਦੇ ਸੁਧਾਰ ਲਈ ਅਹਿਮ ਮੰਚ ਹੈ। ਉਨ੍ਹਾਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਏਅਰਲਾਈਨਾਂ, ਸੀ. ਆਈ. ਐੱਸ. ਐੱਫ., ਕਸਟਮਜ਼, ਇਮੀਗ੍ਰੇਸ਼ਨ ਅਤੇ ਗ੍ਰਾਊਂਡ ਹੈਂਡਲਿੰਗ ਏਜੰਸੀਆਂ ਦੇ ਅੰਤਰ-ਵਿਭਾਗੀ ਤਾਲਮੇਲ ਦੀ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News