ਪਲਕ ਸ੍ਰੇਸ਼ਟਾ ਦੀ ਇੰਡੀਅਨ ਇਕਨਾਮਿਕ ਸਰਵਿਸ ''ਚ ਹੋਈ ਚੋਣ, ਅੰਮ੍ਰਿਤਸਰ ਦੇ DC ਨੇ ਦਿੱਤੀ ਵਧਾਈ

12/30/2022 6:26:43 PM

ਅੰਮ੍ਰਿਤਸਰ (ਸੰਜੀਵ)- ਅੰਮ੍ਰਿਤਸਰ ਵਾਸੀ ਪਲਕ ਸ੍ਰੇਸ਼ਟਾ ਜੋ ਕਿ ਇਸ ਵੇਲੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚਵਿੰਡਾ ਦੇਵੀ ਵਿਖੇ ਅਰਥ-ਸਾਸ਼ਤਰ ਵਿਸ਼ੇ ਦੀ ਲੈਕਚਰਾਰ ਹਨ, ਦੀ ਚੋਣ ਇੰਡੀਅਨ ਇਕਨਾਮਿਕ ਸਰਵਿਸ ਵਿਚ ਹੋਈ ਹੈ। ਦੱਸਣਯੋਗ ਹੈ ਕਿ ਪਲਕ ਨੇ ਸੈਕਰਡ ਹਾਰਟ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਕਰਕੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਅੰਮ੍ਰਿਤਸਰ ਤੋਂ ਬਾਰਵੀਂ ਕਮਰਸ ਵਿਸ਼ੇ ਨਾਲ ਟੋਪਰ ਰਹਿੰਦੇ ਪਾਸ ਕੀਤੀ। 

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ

ਇਸ ਉਪਰੰਤ ਪਲਕ ਨੇ ਬੀ.ਬੀ.ਏ. ਡੀਏਵੀ ਕਾਲਜ ਤੋਂ ਬੀ.ਐੱਸ.ਸੀ. ਇਕਨਾਮਿਕਸ ਆਨਰਜ ਵੀ ਕਾਲਜ ਵਿਚੋਂ ਪਹਿਲੇ ਤੇ ਯੂਨੀਵਰਸਿਟੀ ਵਿਚੋਂ ਦੂਜੇ ਸਥਾਨ ਤੇ ਰਹਿ ਕੇ ਪਾਸ ਕੀਤੀ। ਇਸ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ. ਅਰਥ-ਸਾਸ਼ਤਰ ਵਿਸ਼ੇ ਤੇ ਮੈਰਿਟ ਵਿਚ ਰਹਿੰਦੇ ਪਾਸ ਕੀਤੀ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਪਿਓ-ਪੁੱਤ 'ਤੇ ਹਮਲਾ ਕਰ ਕੀਤੀ ਲੁੱਟਖੋਹ, ਪੁਲਸ ਮੁਲਾਜ਼ਮ 'ਤੇ ਲੱਗੇ ਇਲਜ਼ਾਮ

ਦੱਸਣਯੋਗ ਹੈ ਕਿ ਪਲਕ ਸ੍ਰੇਸ਼ਟਾ ਦੇ ਪਿਤਾ ਸ੍ਰੀ ਰਕੇਸ਼ ਪਾਲ ਸ੍ਰੇਸ਼ਟਾ ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਚੀਫ਼ ਐਗਜੇਕਟਿਵ ਅਫ਼ਸਰ ਸੇਵਾ ਮੁਕਤ ਹੋਏ ਹਨ ਅਤੇ ਭਰਾ ਪਲਵ ਸ੍ਰੇਸ਼ਟਾ ਜ਼ਿਲ੍ਹਾ ਸੋਸ਼ਲ ਜਸਟਿਸ ਅਧਿਕਾਰੀ ਵਜੋਂ ਤਰਨਤਾਰਨ ਤਾਇਨਾਤ ਹਨ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਪਲਕ ਦੀ ਇਸ ਪ੍ਰਾਪਤੀ ਉਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਅਜਿਹੇ ਬੱਚੇ ਸਾਡੇ ਲਈ ਮਾਣ ਹਨ ਅਤੇ ਅਜਿਹੇ ਬੱਚੇ ਕਈਆਂ ਲਈ ਮਾਰਗ ਦਰਸ਼ਕ ਬਣਦੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News