ਕੁੜੇ ’ਚੋਂ ਮਿਲੇ ਜ਼ਹਿਰੀਲੀ ਸ਼ਰਾਬ ਦੇ ਪੈਕੇਟ, ਪੁਲਸ ਅਤੇ ਆਬਕਾਰੀ ਵਿਭਾਗ ਵੀ ਹੋਇਆ ਹੈਰਾਨ

Saturday, Nov 26, 2022 - 02:51 PM (IST)

ਕੁੜੇ ’ਚੋਂ ਮਿਲੇ ਜ਼ਹਿਰੀਲੀ ਸ਼ਰਾਬ ਦੇ ਪੈਕੇਟ, ਪੁਲਸ ਅਤੇ ਆਬਕਾਰੀ ਵਿਭਾਗ ਵੀ ਹੋਇਆ ਹੈਰਾਨ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਜ਼ਹਿਰੀਲੀ ਸ਼ਰਾਬ ਦੇ ਧੰਦਾ ਕਰਨ ਵਾਲੇ ਲੋਕਾਂ ਤੇ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚਲਦੇ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਸ ਵਲੋਂ ਵੱਖ-ਵੱਖ ਸ਼ੱਕੀ ਥਾਵਾਂ ’ਤੇ ਲਗਾਤਾਰ ਰੇਡ ਕਰਕੇ ਜ਼ਹਿਰੀਲੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਹੈ। ਪਿਛਲੇ ਦਿਨਾਂ ’ਚ ਗੁਰਦਾਸਪੁਰ ’ਚ ਬਿਆਸ ਦਰਿਆ ਦੇ ਕੰਢੇ ਵੱਡੀ ਤਾਦਾਦ ’ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਢੇ ਸ਼ਾਮਲਾਟ ਥਾਵਾਂ ’ਤੇ ਰੇਡ ਕਰ ਜ਼ਬਤ ਕਰਕੇ ਨਸ਼ਟ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- ਬੈਰੀਕੇਡ ਤੋੜਨ ਤੇ ਗਾਲੀ ਗਲੋਚ ਮਗਰੋਂ 2 ਨੌਜਵਾਨਾਂ ਨੇ ਭਜਾਈ ਕਾਰ, ਪੁਲਸ ਨੇ ਕਾਬੂ ਕਰ ਦਰਜ ਕੀਤਾ ਮਾਮਲਾ

ਅਜਿਹੇ ’ਚ ਇਸ ਵਾਰ ਤਾਂ ਹੈਰਾਨ ਕਰਨ ਵਾਲਿਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਅਬਕਾਰੀ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡਾਂ ’ਚ ਰੇਡ ਕੀਤੀ ਤਾਂ ਪਿੰਡ ਸ਼ਾਹਪੁਰ ਜਾਜਨ ਵਿਖੇ ਪਿੰਡ ਦੇ ਬਾਹਰ ਜੋ ਰੂੜੀ ਦੇ ਕੁੜੇ ਦੇ ਢੇਰ ਸੀ, ਉਸ ’ਚ ਇਹ ਜ਼ਹਿਰੀਲੀ ਸ਼ਰਾਬ ਲੂਕਾ ਕੇ ਛੋਟੇ ਪਲਾਸਟਿਕ ਪੈਕੇਟ ’ਚ ਰੱਖੀ ਹੋਈ ਸੀ। ਰੂੜੀ ਫੋਲਣ ’ਤੇ ਇਸ ਗੰਦਗੀ ਦੇ ਢੇਰ ’ਚ ਕਰੀਬ 50 ਪੈਕੇਟ ਬਰਾਮਦ ਹੋਏ। ਉੱਥੇ ਹੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਅਤੇ ਅਵਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਇਹ ਜ਼ਹਿਰ ਰੂਪੀ ਸ਼ਰਾਬ ਦਾ ਕਾਲਾ ਕਾਰੋਬਾਰ ਕਰਨ ਵਾਲੇ ਲੋਕ ਖੁਦ ਕਾਬੂ ਨਾ ਆਉਣ ਅਤੇ ਕਿਵੇਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।  


author

Anuradha

Content Editor

Related News