ਅਣਪਛਾਤੇ ਵਾਹਨ ਦੀ ਚਪੇਟ ''ਚ ਆਉਣ ਇਕ ਦੀ ਮੌਤ

Sunday, Feb 23, 2020 - 07:06 PM (IST)

ਅਣਪਛਾਤੇ ਵਾਹਨ ਦੀ ਚਪੇਟ ''ਚ ਆਉਣ ਇਕ ਦੀ ਮੌਤ

ਪਠਾਨਕੋਟ, (ਆਦਿਤਿਆ)- ਪਠਾਨਕੋਟ-ਅਮ੍ਰਿੰਤਸਰ ਨੈਸ਼ਨਲ ਹਾਈਵੇ ਤੇ ਬਾਈਪਾਸ ਸਾਰੰਗਲ ਪੈਟਰੋਲ ਪੰਪ ਦੇ ਕੋਲ ਪਿਤਾ ਦੇ ਸਾਹਮਣੇ ਲੜਕੇ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪਿੰਡ ਵਾੜਾ, ਦੀਨਾਨਗਰ ਨਿਵਾਸੀ ਰਾਜਨ ਕੁਮਾਰ ਦੇ ਤੌਰ ਤੇ ਹੋਈ। ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਨੇ ਦੱਸਿਆ ਕਿ ਉਸ ਦਾ ਲੜਕਾ ਕਾਨਵਾ ਦੇ ਈਐਸਆਰ ਢਾਬੇ ਤੇ ਕੰਮ ਕਰਦਾ ਸੀ। 22 ਫਰਵਰੀ ਦੀ ਰਾਤ ਪੌਨੇ 1 ਵਜੇ ਉਹ ਦੋਵੇ ਸਾਈਕਲ ਤੇ ਵਾਪਸ ਆਪਣੇ ਪਿੰਡ ਆ ਰਹੇ ਸੀ ਕਿ ਬਾਈਪਾਸ 'ਤੇ ਸਾਰੰਗਲ ਪੈਟਰੋਲ ਪੰਪ ਦੇ ਕੋਲ ਉਹ ਬਾਥਰੂਮ ਦੇ ਲਈ ਰੁਕੇ, ਬਾਥਰੂਮ ਕਰਨ ਦੇ ਲਈ ਜਦੋਂ ਲੜਕੇ ਡਿਵਾਈਡਰ ਪਾਰ ਕੀਤਾ ਤਾਂ ਅਮ੍ਰਿੰਤਸਰ ਸਾਈਡ ਤੋਂ ਆਉਂਦੇ ਇਕ ਤੇਜ ਰਫਤਾਰ ਵਾਹਨ ਨੇ ਉਸ ਨੂੰ ਚਪੇਟ ਵਿਚ ਲੈ ਲਿਆ। ਜਦਕਿ ਵਾਹਨ ਚਾਲਕ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਿਆ। ਜਦਕਿ ਜਖ਼ਮੀ ਲੜਕੇ ਨੇ ਉਥੇ ਹੀ ਦਮ ਤੋੜ ਦਿੱਤਾ। ਥਾਣਾ ਤਾਰਾਗੜ੍ਹ ਪੁਲਸ ਨੇ ਅਣਪਛਾਤੇ ਵਾਹਨ ਦੇ ਖਿਲਾਫ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ਼ ਕਰਕੇ ਵਾਹਨ ਦੀ ਤਾਲਾਸ਼ ਸੁਰੂ ਕਰ ਦਿੱਤੀ।


author

Bharat Thapa

Content Editor

Related News