ਜਨਮ ਅਸ਼ਟਮੀ ਮੌਕੇ ਮਿਹਰਬਾਨ ਹੋਏ ਇੰਦਰਦੇਵ, ਬਾਰਿਸ਼ ਨੇ ਬਣਾਇਆ ਸੁਹਾਵਣਾ ਮੌਸਮ
Monday, Aug 26, 2024 - 06:22 PM (IST)
ਗੁਰਦਾਸਪੁਰ (ਹਰਮਨ)-ਅੱਜ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਮੌਕੇ ਇੰਦਰਦੇਵ ਗੁਰਦਾਸਪੁਰ 'ਤੇ ਮਿਹਰਬਾਨ ਹੋਏ ਹਨ, ਜਿਨ੍ਹਾਂ ਦੀ ਕਿਰਪਾ ਸਦਕਾ ਗੁਰਦਾਸਪੁਰ ਵਿਚ ਹੋਈ ਕਰੀਬ 38 ਐੱਮ.ਐੱਮ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ। ਇਸ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕਾਫੀ ਰਾਹਤ ਮਿਲੀ ਹੈ। ਪਰ ਸ਼ਾਮ ਕਰੀਬ 5 ਵਜੇ ਹੋਈ ਇਸ ਬਾਰਸ਼ ਨੇ ਰਾਤ ਸਮੇਂ ਮੰਦਰਾਂ ਵਿਚ ਜਨਮ ਅਸ਼ਟਮੀ ਦੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਖਾਸ ਤੌਰ 'ਤੇ ਸਨਾਤਨ ਚੇਤਨਾ ਮੰਚ ਵੱਲੋਂ ਪੁਰਾਣੀ ਦਾਣਾ ਮੰਡੀ ਵਿਚ ਖੁਲੇ ਅਸਮਾਨ ਹੇਠ ਸ਼ਾਮ 7 ਵਜੇ ਤੋਂ ਕਰਵਾਏ ਜਾਣ ਵਾਲੇ ਵਿਸ਼ਾਲ ਸਮਾਗਮ ਨੂੰ ਇਸ ਬਾਰਿਸ਼ ਨੇ ਕਾਫੀ ਪ੍ਰਭਾਵਿਤ ਕੀਤਾ ਹੈ, ਕਿਉਂਕਿ ਸਮਾਗਮ ਦੀ ਸ਼ੁਰੂਆਤ ਤੋਂ ਸਿਰਫ਼ 2 ਘੰਟੇ ਪਹਿਲਾਂ ਸ਼ੁਰੂ ਹੋਈ। ਇਸ ਬਾਰਿਸ਼ ਕਾਰਨ ਸਟੇਜ 'ਤੇ ਪਏ ਸਾਮਾਨ ਸਮੇਤ ਲਾਈਟਾਂ, ਪੱਖਿਆਂ ਤੇ ਕੁਰਸੀਆਂ ਗਿੱਲੀਆਂ ਹੋ ਗਈਆਂ। ਦੂਜੇ ਪਾਸੇ ਬਾਰਿਸ਼ ਨੇ ਹਵਾ ਵਿੱਚ ਤਾਜ਼ਗੀ ਅਤੇ ਠੰਡਕ ਭਰ ਦਿੱਤੀ ਹੈ ਅਤੇ ਬਾਰਿਸ਼ ਦੇ ਬਾਅਦ ਲੋਕ ਘਰਾਂ 'ਚੋਂ ਨਿਕਲ ਕੇ ਮੰਦਿਰਾਂ ਵਿਚ ਨਤਮਸਤਕ ਹੋਣ ਲਈ ਗਏ। ਬਾਰਿਸ਼ ਕਾਰਨ ਗੁਰਦਾਸਪੁਰ ਦੀਆਂ ਕਈ ਗਲੀਆਂ ਤੇ ਸੜਕਾਂ ਵਿਚ ਪਾਣੀ ਭਰ ਗਿਆ। ਖੇਤੀ ਮਾਹਿਰਾਂ ਅਨੁਸਾਰ ਇਹ ਬਾਰਿਸ਼ ਫਸਲਾਂ ਲਈ ਲਾਹੇਵੰਦ ਹੈ ਅਤੇ ਕਿਸਾਨ ਇਸ ਮੌਕੇ ਭਾਰੀ ਬਾਰਿਸ਼ ਦੀ ਉਡੀਕ ਵਿਚ ਸਨ ਜਿਨਾਂ ਨੂੰ ਬਾਰਿਸ਼ ਨੇ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8