ਭਾਰਤੀ ਸੰਵਿਧਾਨ ਦਿਵਸ ਮੌਕੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਨੂੰ ਕੀਤਾ ਯਾਦ

11/26/2022 5:15:28 PM

ਪਠਾਨਕੋਟ (ਆਦਿਤਿਆ)- ਅੱਜ ਭਾਰਤੀ ਸੰਵਿਧਾਨ ਦਿਵਸ ਮੌਕੇ ਭੀਮ ਆਰਮੀ ਦੇ ਮੁੱਖੀ ਐਡਵੋਕੇਟ ਜੋਤੀ ਪਾਲ ਭੀਮ ਨੇ ਆਪਣੇ ਸਾਥੀਆਂ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਅੱਜ ਦੇ ਦਿਨ 26 ਨਵੰਬਰ 1949 ਨੂੰ ਬਾਬਾ ਸਾਹਿਬ ਡਾ: ਬੀ ਆਰ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ। 

ਇਹ ਵੀ ਪੜ੍ਹੋ- ਇਕ ਸਾਲ ਤੋਂ ਕੋਮਾ ’ਚ ਹੈ ਮਾਸੂਮ ਬੱਚੇ ਦੀ ਮਾਂ, ਸਵੇਰੇ ਜਾਂਦਾ ਸਕੂਲ ਸ਼ਾਮ ਨੂੰ ਕਰਦਾ ਘਰ ਦੇ ਕੰਮ

ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਅੱਜ ਦਾ ਦਿਨ ਭਾਰਤ ਦੇ ਗਰੀਬ ਲੋਕਾਂ ਅਤੇ ਔਰਤਾਂ ਲਈ ਬਹੁਤ ਖੁਸ਼ੀ ਦਾ ਦਿਨ ਸੀ, ਜਿਨ੍ਹਾਂ ਨੂੰ ਇਸ ਦੇਸ਼ ’ਚ ਹਜ਼ਾਰਾਂ ਸਾਲਾਂ ਤੋਂ ਗੁਲਾਮ ਰੱਖਿਆ ਗਿਆ ਸੀ ਅਤੇ ਇਹ ਦਿਨ ਪੂਰੇ ਭਾਰਤ ਅਤੇ ਵਿਦੇਸ਼ਾਂ ’ਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਸੀ। ਭਾਰਤ ’ਚ ਆਮ ਲੋਕਾਂ ਨੂੰ ਅਧਿਕਾਰ ਦਿੱਤੇ ਗਏ, ਜਿਸ ਕਾਰਨ ਪੂਰੇ ਭਾਰਤ ’ਚ ਖੁਸ਼ੀ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ- ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ

ਸਾਨੂੰ ਸਾਰਿਆਂ ਨੂੰ ਆਪਣੇ ਮਹਾਪੁਰਖਾਂ ਅਤੇ ਭਾਰਤ ਦੀ ਤਰੱਕੀ ਲਈ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮਾਰਗ 'ਤੇ ਚੱਲਣਾ ਚਾਹੀਦਾ ਹੈ। ਇਸ ਦਿਨ ਸਾਰੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਬਾਰੇ ਵਿਸ਼ੇਸ਼ ਤੌਰ 'ਤੇ ਸਕੂਲਾਂ ਅਤੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਨਿੱਜੀ ਦਫ਼ਤਰਾਂ ਵਿਚ ਅਤੇ ਭਾਰਤ ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਜਾਵੇ। ਇਸ ਮੌਕੇ ਚੰਦ ਪ੍ਰਧਾਨ ਇੰਦਰਜੀਤ ਅਕਾਸ਼ ਕੁਮਾਰ, ਜਤਿੰਦਰ ਕੁਮਾਰ ਰਿੰਕੂ, ਅਮਨ ਭੀਮ ਨੇ ਸਬਰ ਰੱਖਿਆ ਮਾਰ ਤੋਂ ਇਲਾਵਾ ਕਈ ਸਾਥੀ ਹਾਜ਼ਰ ਸਨ।


Shivani Bassan

Content Editor

Related News