15 ਅਗਸਤ ਨੂੰ ਰੀਟਰੀਟ ਸਮਾਰੋਹ ''ਚ ਦਿਖੇਗਾ ਜਵਾਨਾਂ ''ਚ ਜੋਸ਼, ਹੋਰ ਖੂਬਸੂਰਤ ਬਣਾਉਣ ਲਈ ਕੀਤੇ ਨਵੇਂ ਪ੍ਰਬੰਧ
Monday, Aug 14, 2023 - 06:36 PM (IST)

ਅੰਮ੍ਰਿਤਸਰ- ਕੱਲ੍ਹ ਯਾਨੀ 15 ਅਗਸਤ ਨੂੰ ਦੇਸ਼ ਭਰ 'ਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ। ਭਾਰਤ ਨੂੰ ਆਜ਼ਾਦ ਹੋਏ 77 ਸਾਲ ਪੂਰੇ ਹੋ ਜਾਣਗੇ। ਇਸ ਆਜ਼ਾਦੀ ਦਿਹਾੜੇ ਦੀ ਖੁਸ਼ੀ ਪੂਰੇ ਦੇਸ਼ ਭਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲੇਗੀ। ਇਸ ਦੌਰਾਨ ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ ਮੌਕੇ 'ਤੇ ਅੰਮ੍ਰਿਤਸਰ ਦੀ ਸਾਂਝੀ ਚੈਕ ਪੋਸਟ (ਜੇਸੀਪੀ) ਅਟਾਰੀ ਵਿਖੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਬੁਲੰਦ ਨਜ਼ਰ ਆਉਣਗੇ। ਸੁਤੰਤਰਤਾ ਦਿਵਸ 'ਤੇ ਹੋਣ ਵਾਲੇ ਰੀਟਰੀਟ ਸਮਾਰੋਹ 'ਚ ਵੱਧ ਤੋਂ ਵੱਧ 30 ਹਜ਼ਾਰ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਘਟਨਾ: ਸੁੱਖਾਂ ਸੁੱਖ ਮੰਗਿਆ 3 ਸਾਲਾ ਪੁੱਤ ਸ਼ਰੇਆਮ ਅਗਵਾ, ਅਲਰਟ ਜਾਰੀ
ਇਸ ਵਾਰ ਸੈਲਾਨੀਆਂ ਲਈ BSF ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਸਮੇਤ ਫੌਜ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਸਮੇਤ 1700 ਖ਼ਾਸ ਮਹਿਮਾਨ ਇਸ ਰੀਟਰੀਟ ਸਮਾਰੋਹ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ਦੇ ਸਰਪੰਚ, ਅਧਿਆਪਕ, ਨਰਸਾਂ, ਕਿਸਾਨ ਆਦਿ ਵੀ ਸ਼ਾਮਲ ਹੋਣਗੇ। ਇਸ ਬਾਰ ਸੈਲਾਨੀਆਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਪ੍ਰੋਗਰਾਮ ਨੂੰ ਖ਼ੂਬਸੂਰਤ ਬਣਾਉਣ ਲਈ ਲਗਾਈਆਂ ਗਈਆਂ ਸਕਰੀਨਾਂ
ਜੇਸੀਪੀ ਅਟਾਰੀ ਵਿਖੇ ਬੀ.ਐੱਸ.ਐੱਫ ਦੀ ਗੈਲਰੀ ਸਾਰਿਆਂ ਲਈ ਖਿੱਚ ਦਾ ਕੇਂਦਰ ਹੋਵੇਗੀ। ਇਸ ਗੈਲਰੀ 'ਚ ਬੀ.ਐੱਸ.ਐੱਫ ਦੀ ਸ਼ੁਰੂਆਤ ਵਿੱਚ 1965, 1971 ਦੀ ਜੰਗ ਨਾਲ ਸਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਵਾਰ ਪ੍ਰੋਗਰਾਮ ਨੂੰ ਖ਼ੂਬਸੂਰਤ ਬਣਾਉਣ ਅਤੇ ਸਾਰੇ ਦਰਸ਼ਕਾਂ ਨੂੰ ਸਹੀ ਪ੍ਰੋਗਰਾਮ ਸਹੀ ਦਿਖਾਉਣ ਲਈ ਗੈਲਰੀ ਦੇ ਵੱਖ-ਵੱਖ ਪੁਆਇੰਟਾਂ 'ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ, ਤਾਂ ਜੋ ਦੂਰ-ਦੁਰਾਡੇ ਖੜ੍ਹੇ ਸੈਲਾਨੀ ਵੀ ਇਸ ਦਾ ਆਨੰਦ ਲੈ ਸਕਣ ।
ਇਹ ਵੀ ਪੜ੍ਹੋ- ਦੀਨਾਨਗਰ ਵਿਖੇ ਭਾਰਤੀ ਸਰਹੱਦ ਖੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲਾ BSF ਨੇ ਕੀਤਾ ਢੇਰ
ਰੀਟਰੀਟ ਸਮਾਰੋਹ 1959 'ਚ ਜੇਸੀਪੀ ਅਟਾਰੀ ਵਿਖੇ ਹੋਇਆ ਸ਼ੁਰੂ
ਜੁਆਇੰਟ ਚੈੱਕ ਪੋਸਟ ਸਾਈਟ ਜਿੱਥੇ ਬੀਟਿੰਗ ਦਿ ਰੀਟਰੀਟ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ, ਉਸ ਨੂੰ ਭਾਰਤੀ, ਅਟਾਰੀ ਅਤੇ ਪਾਕਿਸਤਾਨ ਵਾਲੋਂ ਵਾਹਗਾ ਵਜੋਂ ਜਾਣਿਆ ਜਾਂਦਾ ਹੈ। ਸਾਲ 1959 ਤੋਂ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਸ਼ੁਰੂ ਹੋਇਆ ਸਾਂਝਾ ਪ੍ਰੋਗਰਾਮ ਇਕ ਪਰੰਪਰਾ ਦਾ ਰੂਪ ਧਾਰਨ ਕਰ ਗਿਆ ਹੈ। ਹਰ ਸਾਲ ਭਾਰਤ-ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੌਰਾਨ ਭਾਰੀ ਜੋਸ਼ ਦੇਖਣ ਨੂੰ ਮਿਲਦਾ ਹੈ। ਰੋਜ਼ਾਨਾ 35 ਮਿੰਟ ਤੱਕ ਚੱਲਣ ਵਾਲੀ ਰੀਟਰੀਟ ਸੈਰੇਮਨੀ ਦੇਸ਼ ਦੇ ਸੁਤੰਤਰਤਾ ਦਿਵਸ ਜਾਂ ਗਣਤੰਤਰ ਦਿਵਸ ਦੇ ਮੌਕੇ 'ਤੇ ਖ਼ਾਸ ਬਣ ਜਾਂਦੀ ਹੈ, ਜੋ 60 ਮਿੰਟ ਤੋਂ 120 ਮਿੰਟ ਤੱਕ ਚੱਲਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8