ਪੰਜਾਬ ਦੇ ਨੌਜਵਾਨਾਂ ਨੂੰ ਸਿਰਫ਼ ਸਮੈਕ ਹੀ ਨਹੀਂ, ਇਹ ਨਸ਼ੇ ਵੀ ਕਰ ਰਹੇ ਨੇ ਬਰਬਾਦ

05/06/2021 2:48:32 PM

ਚੇਤਨਪੁਰਾ/ਰਾਜਾਸਾਂਸੀ (ਨਿਰਵੈਲ)-ਨਸ਼ਾ ਵਿਕਰੇਤਾ ਪੈਸੇ ਇਕੱਠੇ ਕਰਨ ਦੀ ਹੋੜ ’ਚ ਸਿਰਫ਼ ਸਮੈਕ ਹੀ ਨਹੀਂ, ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਬਾਜ਼ਾਰ ’ਚ ਭੇਜ ਰਹੇ ਹਨ ਤਾਂ ਕਿ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਜਾ ਸਕੇ। ਨਸ਼ੇ ਵਾਲਾ ਪਦਾਰਥ ‘ਮਧੂ ਮੁਨੱਕਾ’ ਦੀ ਪੈਕਿੰਗ ਵੀ ਇਸ ਤਰ੍ਹਾਂ ਦੀ ਕਰ ਕੇ ਭੇਜਦੇ ਹਨ, ਜੋ ਅਮਲੀਆਂ ਤੋਂ ਬਗੈਰ ਸਮਝ ਪਾਉਣਾ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ, ਇਥੋਂ ਤੱਕ ਕਿ ਕਈ ਨਸ਼ੱਈ ਇਨ੍ਹਾਂ ਨਸ਼ਿਆਂ ਨੂੰ ਟੌਫ਼ੀ ਅਤੇ ਚਾਕਲੇਟ ਦਾ ਦਰਜਾ ਦੇ ਕੇ ਸੇਵਨ ਕਰ ਰਹੇ ਹਨ। ਨਸ਼ਿਆਂ ਦੇ ਵੀ ਕੋਰਡ ਵਰਡ ਰੱਖੇ ਹੋਏ ਹਨ। ਕੁਝ ਸਮਾਂ ਪਹਿਲਾਂ ਆਮ ਹੀ ਪ੍ਰਚਲਿੱਤ ਨਸ਼ੇ, ਜਿਵੇਂ ਅਫ਼ੀਮ, ਸ਼ਰਾਬ, ਭੁੱਕੀ, ਸਮੈਕ ਆਦਿ ਹੁੰਦੇ ਸਨ, ਜਿਸ ਨੂੰ ਨਸ਼ੇ ਦੇ ਰੂਪ ’ਚ ਹੀ ਵੇਖਿਆ ਅਤੇ ਵਰਤਿਆ ਜਾਂਦਾ ਸੀ। ਹੁਣ ਪਿੰਡਾਂ ਵਿਚ ਬਹੁਤ ਹੀ ਚਾਕਲੇਟ ਦੀ ਪੈਕਿੰਗ ’ਚ ਨਸ਼ੇ ਆਮ ਹੀ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਨਸ਼ੱਈ ਨਸ਼ੇ ਦੀ ਪੂਰਤੀ ਲਈ ਖਰੀਦਦੇ ਹਨ ਤੇ ਦੁਕਾਨਦਾਰ ਵੀ ਆਪਣੀ ਮਰਜ਼ੀ ਦਾ ਰੇਟ ਲਗਾ ਕੇ ਉਨ੍ਹਾਂ ਨੂੰ ਲੁੱਟ ਰਹੇ ਹਨ। ਇਸ ਸਬੰਧੀ ਜਦੋਂ ਕੁਝ ਨਸ਼ੱਈ ਵਿਅਕਤੀਆਂ ਨਾਲ ਪੱਤਰਕਾਰਾਂ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਇਸ ਬਾਰੇ ਤਾਂ ਸਾਡੇ ਘਰਦਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਇਹ ਕੀ ਚੀਜ਼ ਹੈ, ਅਸੀਂ ਤਾਂ ਆਪਣੇ ਮਾਪਿਆਂ ਕੋਲੋਂ ਵੀ ਮੰਗਵਾ ਲੈਂਦੇ ਹਾਂ।

ਦੁਕਾਨਾਂ ’ਤੇ ਸ਼ਰੇਆਮ ਹੁੰਦੀ ਹੈ ਵਿਕਰੀ
ਹੁਣ ਤੱਕ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਇਹੋ ਹੀ ਬਿਆਨ ਹੁੰਦੇ ਹਨ ਕਿ ਜੇਕਰ ਕੋਈ ਸ਼ਰਾਬ, ਅਫ਼ੀਮ, ਸਮੈਕ ਦੀ ਸਮੱਗਲਿੰਗ ਕਰਦਾ ਫੜਿਆ ਗਿਆ ਤਾਂ ਅਸੀਂ ਕਿਸੇ ਨੂੰ ਨਹੀਂ ਛੁਡਵਾਉਣਾ ਪਰ ਹੁਣ ਤੱਕ ਕਿਸੇ ਵੀ ਲੀਡਰ ਨੇ ਨਹੀਂ ਕਿਹਾ ਕਿ ਜੇਕਰ ਕੋਈ ‘ਮੱਧੂ ਮਨੱਕਾ’ ਖਾਂਦਾ ਜਾਂ ਵੇਚਦਾ ਫੜਿਆ ਗਿਆ ਤਾਂ ਕਾਨੂੰਨੀ ਕਾਰਵਾਈ ਹੋਵੇਗੀ। ਸ਼ਾਇਦ ਇਸੇ ਕਰਕੇ ਹੀ ਦੁਕਾਨਾਂ ਉੱਪਰ ਪਤਾ ਨਹੀਂ ਕਿੰਨੀਆਂ ਚੀਜ਼ਾ ਇਹੋ ਜਿਹੀਆਂ ਸ਼ੇਰਆਮ ਵਿਕ ਰਹੀਆਂ ਹਨ।

ਘਰਾਂ ਦੇ ਘਰ ਹੋਣ ਜਾਣਗੇ ਬਰਬਾਦ
ਨਸ਼ੱਈ ਬੱਚਿਆਂ ਦੀਆਂ ਮਾਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਉਪਰਾਲਾ ਕਰਨ ਤਾਂ ਹੀ ਹੋ ਸਕਦਾ। ਜੇਕਰ ਨਸ਼ੇ ਦਾ ਮੁਕੰਮਲ ਤੌਰ ’ਤੇ ਖ਼ਾਤਮਾ ਨਾ ਕੀਤਾ ਗਿਆ ਤਾਂ ਥੋੜ੍ਹੇ ਹੀ ਸਮੇਂ ਬਾਅਦ ਘਰਾਂ ਦੇ ਘਰ ਬਰਬਾਦ ਹੋ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਮੂਹ ਸੰਪਰਦਾਵਾਂ, ਸਮਾਜ ਸੇਵਕ ਅੱਗੇ ਆਉਣਗੇ ਤਾਂ ਫਿਰ ਭਾਵੇਂ ਨਸ਼ਾ ਖ਼ਤਮ ਹੋ ਸਕੇ ਕਿਉਂਕਿ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਲੱਗਦੀ ਕਿ ਇਸ ਨਸ਼ੇ ਰੂਪੀ ਕੋਹੜ ਨੂੰ ਖ਼ਤਮ ਕਰ ਸਕਣ।

ਸਰਕਾਰਾਂ ਤੋਂ ਕੋਈ ਆਸ ਨਹੀਂ
ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਸਰਕਾਰ ਬਣਨ ਮੌਕੇ ਨਸ਼ੇ ਬੰਦ ਕਰਵਾਉਣ ਲਈ ਬਹੁਤ ਦਾਅਵੇ ਕੀਤੇ ਜਾਂਦੇ ਹਨ ਪਰ ਸਰਕਾਰ ਹੋਂਦ ’ਚ ਆਉਣ ਤੋਂ ਬਾਅਦ ਇਹ ਵਾਅਦੇ ਖ਼ਫਾ ਹੋ ਜਾਂਦੇ ਹਨ ਤੇ ਬੜੀ ਆਸ ਲਗਾਉਂਦੇ ਹਨ ਕਿ ਆਹ ਵਾਲੀ ਸਰਕਾਰ ਨਸ਼ੇ ਬੰਦ ਕਰਵਾਏਗੀ ਤੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਸਕੇਗੀ ਪਰ ਜਦੋਂ ਕੁਝ ਵੀ ਨਹੀਂ ਹੁੰਦਾ ਤੇ ਲੋਕ ਆਪਣੇ-ਆਪਣੇ ਨੂੰ ਕੋਸ ਰਹੇ ਹੁੰਦੇ ਹਨ। ਭੋਲੇ-ਭਾਲੇ ਲੋਕ ਵਿਚਾਰੇ ਜਾਣ ਤਾਂ ਜਾਣ ਕਿੱਧਰ ਕਿਉਂਕਿ ਕੋਈ ਸਰਕਾਰ ਉਮੀਦਾਂ ’ਤੇ ਖਰੀ ਨਹੀਂ ਉੱਤਰਦੀ।


Manoj

Content Editor

Related News